ਕਰਾਟੇ: ਦਿੱਲੀ ਸਕੂਲ ਦੀਆਂ ਵਿਦਿਆਰਥਣਾਂ ਛਾਈਆਂ
07:39 AM Aug 23, 2023 IST
ਧੂਰੀ: ਬੰਗਾ ਵਿੱਚ 19 ਅਤੇ 20 ਅਗਸਤ ਨੂੰ ਹੋਈ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਦਿੱਲੀ ਪਬਲਿਕ ਸਕੂਲ ਧੂਰੀ ਦੇ ਨੌਂ ਵਿਦਿਆਰਥੀਆਂ ਵਿੱਚੋਂ ਜਸਮੀਤ ਕੌਰ ਨੇ ਚਾਂਦੀ ਦਾ ਤਗਮਾ ਅਤੇ ਤਨਵੀਰ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ। ਇਹ ਦੋਵੇਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਜੇਤੂ ਖਿਡਾਰਣਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮਾਰਸ਼ਲ ਆਰਟ ਦੇ ਅਧਿਆਪਕ ਇਕਰਾ ਦੀ ਅਗਵਾਈ ਵਿੱਚ ਕਰਾਟੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਹਰਪ੍ਰੀਤ ਕੌਰ ਪੀ.ਈ. ਅਧਿਆਪਕਾ ਦਾ ਸਹਿਯੋਗ ਰਿਹਾ। ਤਨਵੀਰ ਕੌਰ, ਜਸਮੀਤ ਕੌਰ, ਅਰਸ਼ ਖਾਨ, ਦੀਪਇੰਦਰ ਸਿੰਘ ਮਾਨ ,ਤਰਨਵੀਰ ਸਿੰਘ, ਕਬੀਰ ਜੈਨ, ਨਵਰਾਜ ਸਿੰਘ, ਕਾਰਤਿਕ ਗੁਪਤਾ ਤੇ ਮਯੰਕ ਨੇ ਅਹਿਮਦਗੜ੍ਹ ’ਚ ਹੋਈ ਜ਼ਿਲ੍ਹਾ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤੇ ਸਨ। ਦਿੱਲੀ ਪਬਲਿਕ ਸਕੂਲ, ਧੂਰੀ ਦੇ ਨਿਰਦੇਸ਼ਕ ਜੈ ਗੋਪਾਲ ਜਿੰਦਲ ਨੇ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement