For the best experience, open
https://m.punjabitribuneonline.com
on your mobile browser.
Advertisement

ਕਰਾਟੇ ਮੁਕਾਬਲੇ: 35 ਕਿਲੋ ਭਾਰ ਵਰਗ ’ਚ ਡੇਰਾਬਸੀ ਦੀ ਹਿਮਾਨੀ ਅੱਵਲ

07:18 AM Feb 12, 2024 IST
ਕਰਾਟੇ ਮੁਕਾਬਲੇ  35 ਕਿਲੋ ਭਾਰ ਵਰਗ ’ਚ ਡੇਰਾਬਸੀ ਦੀ ਹਿਮਾਨੀ ਅੱਵਲ
ਜੇਤੂ ਲੜਕੀਆਂ ਦਾ ਸਨਮਾਨ ਕਰਦੇ ਹੋਏ ਡਾ. ਇੰਦੂ ਬਾਲਾ ਤੇ ਹੋਰ। -ਫੋਟੋ: ਚਿੱਲਾ
Advertisement

Advertisement

ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 11 ਫਰਵਰੀ
ਸਕੂਲ ਸਿੱਖਿਆ ਵਿਭਾਗ ਵੱਲੋਂ ਰਾਣੀ ਲਕਸ਼ਮੀ ਬਾਈ ਆਤਮਾ ਰੱਖਿਆ ਸਿਖਲਾਈ ਸਕੀਮ ਤਹਿਤ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਸੈਕਟਰ-78 ਦੇ ਬਹੁਮੰਤਵੀ ਖੇਡ ਸਟੇਡੀਅਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਹੋਏ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖ-ਰੇਖ ਹੋਏ ਲੜਕੀਆਂ ਦੇ ਮਿਡਲ ਵਰਗ ਦੇ 35 ਕਿਲੋਗ੍ਰਾਮ ਭਾਰ ਵਰਗ ਵਿੱਚ ਡੇਰਾਬਸੀ ਬਲਾਕ ਦੀ ਹਿਮਾਨੀ ਨੇ ਪਹਿਲਾ ਤੇ ਜੋਤੀ ਖਰੜ-1 ਨੇ ਦੂਜਾ ਅਤੇ ਸੰਧਿਆ ਡੇਰਾਬਸੀ ਨੇ ਤੀਜਾ ਸਥਾਨ ਹਾਸਲ ਕੀਤਾ। ਮਿਡਲ ਦੇ 40 ਕਿਲੋ ਵਰਗ ਵਿੱਚ ਮਾਨਸੀ ਖਰੜ-2, ਕਮਲਜੀਤ ਕੌਰ ਕੁਰਾਲੀ ਤੇ ਆਸ਼ਾ ਖਰੜ-1, 45 ਕਿਲੋ ਵਿੱਚ ਅਨਾਮਿਕਾ ਖਰੜ-1, ਮਹਿਕਪ੍ਰੀਤ ਕੌਰ ਖਰੜ-2 ਤੇ ਰਾਣੀ ਡੇਰਾਬਸੀ ਜਦੋਂਕਿ 45 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਜਸਪ੍ਰੀਤ ਕੌਰ ਖਰੜ-1, ਮਨਪ੍ਰੀਤ ਕੌਰ ਬਨੂੜ ਤੇ ਸੋਹਣ ਕੁਮਾਰੀ ਡੇਰਾਬਸੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਸੈਕੰਡਰੀ ਵਰਗ ਦੇ 40 ਕਿਲੋ ਵਰਗ ਵਿੱਚ ਦੁਪਿੰਦਰ ਕੌਰ ਬਨੂੜ, ਜਸਪ੍ਰੀਤ ਕੌਰ ਖਰੜ-2, ਰੋਸ਼ਨੀ ਡੇਰਾਬਸੀ-1 ਤੇ ਸਾਖਸ਼ੀ ਡੇਰਾਬਸੀ-2, 45 ਕਿਲੋਗਾਮ ਭਾਰ ਵਰਗ ਵਿੱਚ ਵਰਸ਼ਾ ਕੁਮਾਰੀ ਬਨੂੜ, ਅੰਸ਼ਿਕਾ ਗਿਰੀ ਖਰੜ-1, ਪੂਜਾ ਖਰੜ-3 ਤੇ ਅੰਜਲੀ ਮਾਜਰੀ, 50 ਕਿਲੋਗ੍ਰਾਮ ਭਾਰ ਵਰਗ ਵਿੱਚ ਮਹਿਕ ਖਰੜ-1, ਮੁਸਕਾਨ ਖੁਰੈਸ਼ੀ ਖਰੜ-3 ਅਤੇ ਸੰਜਨਾ ਤੇ ਰਮਨਦੀਪ ਕੌਰ ਜਦੋਂਕਿ 50 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਕਰਮਜੀਤ ਕੌਰ ਖਰੜ-1, ਨਾਮਨੀ ਖਰੜ-2 ਤੇ ਮੰਜੂ ਕੁਮਾਰੀ ਖਰੜ-3 ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਜਿੱਤੇ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ।

Advertisement
Author Image

Advertisement
Advertisement
×