ਕਰਾਟੇ ਚੈਂਪੀਅਨਸ਼ਿਪ: ਜੇਤੂ ਖਿਡਾਰੀਆਂ ਦਾ ਸਨਮਾਨ
06:42 AM Nov 12, 2023 IST
Advertisement
ਮੁਕੇਰੀਆਂ: ਇੱਥੋਂ ਦੇ ਇੱਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਦਾ ਥਾਈਲੈਂਡ ਵਿੱਚ ਹੋਈ ਕਰਾਟੇ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਮਗਰੋਂ ਇੱਥੇ ਪੁੱਜਣ ’ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਨੇ ਨਿੱਘਾ ਸਵਾਗਤ ਕੀਤਾ। ਇਨ੍ਹਾਂ ਵਿਦਿਆਰਥੀਆਂ ਵਿੱਚੋਂ 4 ਨੇ ਸੋਨ ਤਗ਼ਮੇ ਅਤੇ ਦੋ ਨੇ ਚਾਂਦੀ ਦੇ ਤਗ਼ਮੇ ਜਿੱਤੇ ਹਨ। ਏਕਮਵੀਰ ਸਿੰਘ, ਦੀਪਇੰਦਰ ਸਿੰਘ, ਵੀਰ ਦਵਿੰਦਰ ਸਿੰਘ ਤੇ ਦਿਲਪ੍ਰੀਤ ਸਿੰਘ ਨੇ ਚਾਰ ਸੋਨ ਤਗ਼ਮੇ ਅਤੇ ਅਗਮਵੀਰ ਸਿੰਘ ਤੇ ਧਰੁਵ ਕੰਵਰ ਨੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਇਸ ਮੌਕੇ ਬਲਵੀਰ ਸਿੰਘ ਬੱਗੂ, ਰਣਵੀਰ ਸਿੰਘ, ਲਖਵਿੰਦਰ ਸਿੰਘ, ਨਿਰਮਲ ਸਿੰਘ, ਝਿਰਮਲ ਸਿੰਘ, ਲਖਵੀਰ ਸਿੰਘ ਮਾਨਾ ਕੋਚ ਲਵਲੀ ਸੈਣੀ ਵੀ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement