ਕਰਾਟੇ ਚੈਂਪੀਅਨਸ਼ਿਪ: ਦਸਮੇਸ਼ ਕਾਲਜ ਨੇ ਦੋ ਤਗ਼ਮੇ ਜਿੱਤੇ
09:05 AM Sep 23, 2024 IST
Advertisement
ਮੁਕੇਰੀਆਂ: ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਦੀਆਂ ਵਿਦਿਆਰਥਣਾਂ ਨੇ ਕੌਮੀ ਕਰਾਟੇ ਚੈਂਪੀਅਨਸ਼ਿਪ ਵਿੱਚੋਂ ਚਾਂਦੀ ਤੇ ਕਾਂਸੇ ਦੇ ਤਗ਼ਮੇ ਜਿੱਤੇ ਹਨ। ਇਨ੍ਹਾਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੀ ਅਗਵਾਈ ਵਿੱਚ ਸਾਦੇ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਅਤੇ ਲੈਫ਼ਟੀਨੈਂਟ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਦਿੱਲੀ ਵਿੱਚ ਹੋਈ ਆਲ ਇੰਡੀਆ ਓਪਨ ਕਰਾਟੇ ਚੈਂਪੀਅਨਸ਼ਿਪ 2024 ’ਚੋਂ ਕਾਲਜ ਦੀ ਨੁਮਾਇੰਦਗੀ ਕਰਦਿਆਂ ਵਿਦਿਆਰਥਣ ਮੰਨਤ ਠਾਕੁਰ ਅਤੇ ਮਾਨਿਆ ਠਾਕੁਰ ਨੇ ਸਿਲਵਰ ਮੈਡਲ ਅਤੇ ਵਿਦਿਆਰਥਣ ਚਾਂਦਨੀ ਨੇ ਕਾਂਸੀ ਦਾ ਮੈਡਲ ਹਾਸਲ ਕੀਤਾ ਹੈ। ਇਸ ਮੌਕੇ ਸਹਾਇਕ ਪ੍ਰੋ. ਰਾਜਦੀਪ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement