ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨ ਸਾਹਨੀ ਨਰਾਇਣਗੜ੍ਹ ਰੋਟਰੀ ਕਲੱਬ ਦੇ ਪ੍ਰਧਾਨ ਬਣੇ

08:57 AM Jun 26, 2024 IST
ਰੋਟਰੀ ਕਲੱਬ ਦੇ ਗਠਨ ਮੌਕੇ ਮੁੱਖ ਮਹਿਮਾਨ ਅਤੇ ਮੈਂਬਰ।

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 25 ਜੂਨ
ਇੱਥੇ ਰੋਟਰੀ ਕਲੱਬ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਦੀ ਚੋਣ ਕੀਤੀ ਗਈ। ਕਰਨ ਸਾਹਨੀ ਨਰਾਇਣਗੜ੍ਹ ਰੋਟਰੀ ਕਲੱਬ ਦੇ ਪ੍ਰਧਾਨ ਬਣੇ। ਇਸ ਮੌਕੇ ਐੱਸਡੀਐੱਮ ਯਸ਼ ਜਾਲੂਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਵੇਂ ਰੋਟਰੀ ਕਲੱਬ ਦੇ ਸਥਾਪਨਾ ਪ੍ਰੋਗਰਾਮ ਵਿੱਚ ਜ਼ਿਲ੍ਹਾ ਗਵਰਨਰ ਅਰੁਣ ਮੌਂਗੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਸੀਏ ਰੋਹਿਤ ਗੁਪਤਾ, ਸਕੱਤਰ ਜਸ਼ਨ ਢੀਂਗਰਾ, ਨਿਊ ਕਲੱਬ ਦੇ ਸਲਾਹਕਾਰ ਅਸ਼ਵਨੀ ਸਾਹਨੀ, ਰਾਜੇਸ਼ ਸਾਹਨੀ ਹਾਜ਼ਰ ਸਨ। ਮੁੱਖ ਮਹਿਮਾਨ ਯਸ਼ ਜਾਲੂਕਾ ਨੇ ਕਲੱਬ ਨੂੰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪਲਾਸਟਿਕ ਦੀ ਵਰਤੋਂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਕਲੱਬ ਦੇ ਪ੍ਰਧਾਨ ਕਰਨ ਸਾਹਨੀ ਨੇ ਕਿਹਾ ਕਿ ਇਹ ਕਲੱਬ ਗਰੀਬ ਬੱਚਿਆਂ ਦੀਆਂ ਸਿੱਖਿਆ ਅਤੇ ਸਿਹਤ ਸਬੰਧੀ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਵਚਨਬੱਧ ਰਹੇਗਾ। ਸਕੱਤਰ ਜਸ਼ਨ ਢੀਂਗਰਾ ਨੇ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ। ਰੋਟਰੀ ਕਲੱਬ ਅੰਬਾਲਾ ਸਿਟੀ ਦੇ ਪ੍ਰਧਾਨ ਅਸ਼ਵਨੀ ਸਾਹਨੀ ਅਤੇ ਇਸ ਨਵੇਂ ਕਲੱਬ ਦੇ ਸਲਾਹਕਾਰ ਅਤੇ ਹੋਰ ਆਗੂਆਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਰੋਟਰੀ ਦੇ ਨਵੇਂ ਕਲੱਬ ਵਿਕਾਸ ਚੇਅਰਮੈਨ ਸੀਏ ਰੋਹਿਤ ਗੁਪਤਾ ਨੇ ਦੱਸਿਆ ਕਿ ਇਸ ਨਵੇਂ ਕਲੱਬ ਦੇ ਗਠਨ ’ਤੇ ਰੋਟਰੀ ਜ਼ਿਲ੍ਹਾ 3080 ਤੋਂ ਗਵਰਨਰ ਅਰੁਣ ਮੌਂਗੀਆ, ਰਾਜਪਾਲ ਸਿੰਘ, ਰਵੀ ਪ੍ਰਕਾਸ਼, ਰੀਟਾ ਕਾਲੜਾ, ਡੀਪੀ ਗੁਲਾਟੀ, ਨਰੇਸ਼ ਭਾਰਦਵਾਜ, ਸੰਜੇ ਕਾਲੜਾ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

Advertisement

Advertisement
Advertisement