ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨ ਜੌਹਰ ਨੇ ਰਣਵੀਰ ਤੇ ਆਲੀਆ ਦੀ ਪਹਿਲੀ ਝਲਕ ਸਾਂਝੀ ਕੀਤੀ

11:06 AM Jul 02, 2023 IST

ਮੁੰਬਈ: ਫਿਲਮ ਨਿਰਮਾਤਾ ਕਰਨ ਜੌਹਰ ਅਾਪਣੀ ਨਵੀਂ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ਨੂੰ ਲੈ ਕੇ ਬਹੁਤ ਖੁਸ਼ ਹੈ। ਇਹ ਫਿਲਮ ਇਸੇ ਮਹੀਨੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਸਬੰਧੀ ਕਰਨ ਜੌਹਰ ਨੇ ਅੱਜ ਇੰਸਟਾਗ੍ਰਾਮ ’ਤੇ ਫਿਲਮ ਵਿਚਲੀ ਰਣਵੀਰ ਸਿੰਘ ਤੇ ਆਲੀਆ ਭੱਟ ਦੀ ਪਹਿਲੀ ਝਲਕ ਸਾਂਝੀ ਕਰਦਿਆਂ ਆਖਿਅਾ, ‘ਸਾਡੀ ਫਿਲਮ ਦੀ ਪਹਿਲੀ ਝਲਕ, ਜਦੋਂ ਅਸੀਂ ਰੌਕੀ ਤੇ ਰਾਨੀ ਦੀ ਦਿੱਖ ਨੂੰ ਅੰਤਿਮ ਰੂਪ ਦੇ ਰਹੇ ਸੀ।’ ਹਾਲ ਹੀ ਵਿੱਚ ਫ਼ਿਲਮ ਦੇ ਰਿਲੀਜ਼ ਕੀਤੇ ਗੀਤ ‘ਤੁਮ ਕਿਆ ਮਿਲੇ’ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲਿਆ ਹੈ। ਇਹ ਗੀਤ ਅਰਿਜੀਤ ਤੇ ਸ਼੍ਰੇਆ ਘੋਸ਼ਾਲ ਵੱਲੋਂ ਗਾਇਆ ਅਤੇ ਪ੍ਰੀਤਮ ਨੇ ਇਸ ਨੂੰ ਸੰਗੀਤ ਦਿੱਤਾ ਹੈ। ਕਸ਼ਮੀਰ ਦੀਆਂ ਖ਼ੂਬਸੂਰਤ ਵਾਦੀਆਂ ਵਿੱਚ ਫਿਲਮਾਏ ਇਸ ਗੀਤ ’ਚ ਆਲੀਆ ਨੇ ਸ਼ਿਫਾਨ ਦੀ ਸਾਡ਼ੀ ਪਹਿਨੀ ਹੈ ਤੇ ਰਣਵੀਰ ਤੇ ਆਲੀਆ ਬਹੁਤ ਖ਼ੂਬਸੂਰਤ ਲਗ ਰਹੇ ਹਨ। ਇਹ ਫਿਲਮ 28 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ

Advertisement

Advertisement
Tags :
ਆਲੀਆਸਾਂਝੀਕੀਤੀ:ਜੌਹਰ,ਪਹਿਲੀਰਣਵੀਰ
Advertisement