For the best experience, open
https://m.punjabitribuneonline.com
on your mobile browser.
Advertisement

ਕਰਨ ਜੌਹਰ, ਮਣੀ ਰਤਨਮ ਨੂੰ ਅਕੈਡਮੀ ਆਫ ਮੋਸ਼ਨ ਪਿਕਚਰਜ਼ ’ਚ ਮੈਂਬਰਾਂ ਵਜੋਂ ਸ਼ਾਮਲ ਹੋਣ ਦਾ ਸੱਦਾ

03:00 PM Jun 30, 2023 IST
ਕਰਨ ਜੌਹਰ  ਮਣੀ ਰਤਨਮ ਨੂੰ ਅਕੈਡਮੀ ਆਫ ਮੋਸ਼ਨ ਪਿਕਚਰਜ਼ ’ਚ ਮੈਂਬਰਾਂ ਵਜੋਂ ਸ਼ਾਮਲ ਹੋਣ ਦਾ ਸੱਦਾ
Advertisement

ਲਾਸ ਏਂਜਲਸ: ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ (ਏਐਮਪੀਏਐਸ) ਵਿੱਚ ਇਸ ਸਾਲ 398 ਨਵੇਂ ਮੈਂਬਰ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਆਰਆਰਆਰ ਟੀਮ ਮੈਂਬਰ ਅਦਾਕਾਰ ਰਾਮ ਚਰਨ, ਜੂਨੀਅਰ ਐਨਟੀਆਰ ਅਤੇ ਸੰਗੀਤਕਾਰ ਐਮਐਮ ਕੀਰਾਵਾਨੀ ਦੇ ਨਾਲ ਫਿਲਮ ਨਿਰਮਾਤਾ ਮਣੀ ਰਤਨਮ ਅਤੇ ਕਰਨ ਜੌਹਰ ਸ਼ਾਮਲ ਹਨ। ਅਕੈਡਮੀ ਵੱਲੋਂ ਉਕਤ ਮੈਂਬਰਾਂ ਨੂੰ ਅਕੈਡਮੀ ਵਿੱਚ ਸ਼ਾਮਲ ਹੋਣ ਲਈ ਸੱਦਾ-ਪੱਤਰ ਭੇਜਿਆ ਗਿਆ। ਨਵੇਂ ਮੈਂਬਰਾਂ ਵਿੱਚ ਆਰਆਰਆਰ ਦੇ ਗੀਤਕਾਰ ਚੰਦਰਬੋਸ ਵੀ ਸ਼ਾਮਲ ਹੋਣਗੇ, ਜਿਨ੍ਹਾਂ ਕੀਰਾਵਾਨੀ ਨਾਲ ਮਾਰਚ ਮਹੀਨੇ ਫਿਲਮ ਦੇ ਬਲਾਕਬਸਟਰ ਗੀਤ ‘ਨਾਟੂ ਨਾਟੂ’ ਲਈ ‘ਬੈਸਟ ਓਰਿਜਨਲ ਸੌਂਗ’ ਸ਼੍ਰੇਣੀ ਵਿੱਚ ਆਸਕਰ ਜਿੱਤਿਆ ਸੀ। ਇਸ ਤੋਂ ਇਲਾਵਾ ਆਰਆਰਆਰ ਦੇ ਸਿਨਮੈਟੋਗ੍ਰਾਫਰ ਕੇਕੇ ਸੇਂਥਿਲ ਕੁਮਾਰ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਸਾਬੂ ਸਿਰਿਲ ਨੂੰ ਵੀ ਸੱਦਾ ਪੱਤਰ ਗਿਆ ਹੈ। ਇਸ ਵਾਰ ਵੱਡੀ ਗਿਣਤੀ ਭਾਰਤੀ ਫ਼ਿਲਮ ਅਦਾਕਾਰਾਂ ਤੇ ਨਿਰਦੇਸ਼ਕਾਂ ਨੂੰ ਮੈਂਬਰ ਬਣਾਇਆ ਜਾਣਾ ਹੈ। ਆਸਕਰ-ਨਾਮਜ਼ਦ ਦਸਤਾਵੇਜ਼ੀ ਫਿਲਮ ‘ਛੇਲੋ ਸ਼ੋਅ’ ਦੇ ਨਿਰਦੇਸ਼ਕ ਸ਼ੌਨਕ ਸੇਨ, ਨਿਰਮਾਤਾ ਸਿਧਾਰਥ ਰੌਏ ਕਪੂਰ ਅਤੇ ਮਰਾਠੀ ਅਦਾਕਾਰ ਚੇਤੰਨਿਆ ਤਮੰਨਾ ਨੂੰ ਵੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਅਨੁਸਾਰ 2023 ਦੀ ਸ਼੍ਰੇਣੀ ਵਿੱਚ 40 ਫੀਸਦੀ ਔਰਤਾਂ ਹਨ। ਉਨ੍ਹਾਂ ਅਨੁਸਾਰ ਅਮਰੀਕਾ ਤੋਂ ਬਾਹਰਲੇ ਪੰਜਾਹ ਫੀਸਦੀ ਦੇਸ਼ਾਂ ਦੇ 52 ਫ਼ੀਸਦੀ ਮੋਹਤਬਰਾਂ ਨੂੰ ਅਕੈਡਮੀ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ, ਜਿਨ੍ਹਾਂ ਵਿੱਚ 76 ਜਣੇ ਆਸਕਰ ਲਈ ਨਾਮਜ਼ਦ ਤੇ 22 ਜਣੇ ਆਸਕਰ ਜਿੱਤਣ ਵਾਲੇ ਹਨ। -ਪੀਟੀਆਈ

Advertisement

Advertisement
Advertisement
Tags :
Advertisement