ਕਰਨ ਜੌਹਰ ਨੇ ਆਲੀਆ ਭੱਟ ਦੀ ਫਿਲਮ ‘ਜਿਗਰਾ’ ਦੇ ਵਿਵਾਦ ’ਤੇ ਦਿੱਤੀ ਸਫਾਈ
ਮੁੰਬਈ: ਬੌਲੀਵੁੱਡ ਦੇ ਉੱਘੇ ਫਿਲਮ ਨਿਰਮਾਤਾ ਕਰਨ ਜੌਹਰ ਨੇ ਫ਼ਿਲਮ ‘ਜਿਗਰਾ’ ਦੇ ਨਿਰਦੇਸ਼ਕ ਵਾਸਨ ਬਾਲਾ ਵੱਲੋਂ ਹਾਲ ਹੀ ਦਿੱਤੇ ਬਿਆਨ ’ਤੇ ਸਪੱਸ਼ਟੀਕਰਨ ਦਿੱਤਾ ਹੈ। ਜ਼ਿਕਰਯੋਗ ਹੇ ਕਿ ਵਾਸਨ ਨੇ ਕੇਜੋ’ਜ਼ ਦੇ ਪ੍ਰੋਡਕਸ਼ਨ ਹੇਠ ਬਣੀ ਫ਼ਿਲਮ ‘ਜਿਗਰਾ’ ਨੂੰ ਨਿਰਦੇਸ਼ਿਤ ਕੀਤਾ ਹੈ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਨਿਰਦੇਸ਼ਕ ਵਾਸਨ ਬਾਲਾ ਨੇ ਫਿਲਮ ਨਾਲ ਜੁੜਿਆ ਇਕ ਕਿੱਸਾ ਸ਼ੇਅਰ ਕੀਤਾ ਸੀ ਜਿਸ ਵਿੱਚ ਦੱਸਿਆ ਗਿਆ ਕਿ ਕਰਨ ਜੌਹਰ ਨੇ ਇਸ ਫਿਲਮ ਵਿੱਚ ਅਦਾਕਾਰਾ ਦੀ ਚੋਣ ਲਈ ਆਲੀਆ ਦਾ ਸਮਰਥਨ ਕੀਤਾ ਸੀ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਕਰਨ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਟਰੌਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਹੁਣ ਫਿਲਮ ਨਿਰਮਾਤਾ ਕਰਨ ਜੌਹਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਾਸਨ ਬਾਲਾ ਦੀ ਇੰਟਰਵਿਊ ਦੀਆਂ ਕੁਝ ਸਤਰਾਂ ਦੀ ਥਾਂ ਪੂਰਾ ਇੰਟਰਵਿਊ ਸੁਣਨ, ਇਸ ਨਾਲ ਉਨ੍ਹਾਂ ਨੂੰ ਇਸ ਮਾਮਲੇ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ ਵਾਸਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਫਿਲਮ ਦੀ ਕਹਾਣੀ ਕਰਨ ਜੌਹਰ ਨੂੰ ਭੇਜੀ ਸੀ ਜੋ ਉਨ੍ਹਾਂ ਬਿਨਾਂ ਐਡਿਟ ਕੀਤੇ ਹੀ ਆਲੀਆ ਨੂੰ ਭੇਜ ਦਿੱਤੀ। ਵਾਸਨ ਨੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਇਹ ਕਹਾਣੀ ਅੱਗੇ ਆਲੀਆ ਨੂੰ ਭੇਜੀ ਜਾਣੀ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਐਡਿਟ ਕਰ ਕੇ ਉਨ੍ਹਾਂ ਨੂੰ ਭੇਜਦੇ ਪਰ ਲੋਕਾਂ ਨੇ ਉਨ੍ਹਾਂ ਦੀ ਗੱਲ ਨੂੰ ਗਲਤ ਸਮਝ ਲਿਆ ਤੇ ਕਰਨ ਨੂੰ ਇਸ ਮਾਮਲੇ ’ਤੇ ਟਰੌਲ ਕਰਨਾ ਸ਼ੁਰੂ ਕਰ ਦਿੱਤਾ। -ਆਈਏਐੱਨਐੱਸ