ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰਨ ਜੌਹਰ ਨੇ ਆਪਣੀ ਪਹਿਲੀ ਫਿਲਮ ‘ਕੁਛ ਕੁਛ ਹੋਤਾ ਹੈ’ ਦੀ 25ਵੀਂ ਵਰ੍ਹੇਗੰਢ ਮਨਾਈ

07:40 AM Oct 17, 2023 IST

ਮੁੰਬਈ: ਨਿਰਦੇਸ਼ਕ ਕਰਨ ਜੌਹਰ ਨੇ ਆਪਣੇ ਨਿਰਦੇਸ਼ਨ ਹੇਠ ਬਣੀ ਪਹਿਲੀ ਫਿਲਮ ‘ਕੁਛ ਕੁਛ ਹੋਤਾ ਹੈ’ ਦੀ 25ਵੀਂ ਵਰ੍ਹੇਗੰਢ ਮਨਾਈ। ਉਨ੍ਹਾਂ ਫਿਲਮ ਨਿਰਮਾਤਾ ਬਣਨ ਦੇ ਸਫ਼ਰ ਨੂੰ ਸ਼ਾਨਦਾਰ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ। ‘ਕੁਛ ਕੁਛ ਹੋਤਾ ਹੈ’ 16 ਅਕਤੂਬਰ, 1998 ਨੂੰ ਰਿਲੀਜ਼ ਹੋਈ ਸੀ ਜਿਸ ਵਿਚ ਸ਼ਾਹਰੁਖ ਖਾਨ, ਕਾਜੋਲ ਅਤੇ ਰਾਣੀ ਮੁਖਰਜੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਫਿਲਮ ਦੇ ਕੁਝ ਡਾਇਲਾਗ ਜਿਵੇਂ ‘ਪਿਆਰ ਦੋਸਤੀ ਹੈ’, ‘ਕੁਛ ਕੁਛ ਹੋਤਾ ਹੈ ਰਾਹੁਲ, ਤੁਮ ਨਹੀਂ ਸਮਝੋਗੇ’ ਤੋਂ ਲੈ ਕੇ ‘ਤੁਸੀ ਜਾ ਰਹੇ ਹੋ?’ ਹਾਲੇ ਵੀ ਦਰਸ਼ਕਾਂ ਦੇ ਮਨਾਂ ਵਿੱਚ ਉੱਕਰੇ ਹੋਏ ਹਨ। ਕਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ‘ਕੁਛ ਕੁਛ ਹੋਤਾ ਹੈ’ ਦੇ ਸ਼ਾਨਦਾਰ ਪਲਾਂ ਨੂੰ ਪੁਰਾਣੀਆਂ ਤਸਵੀਰਾਂ ਤੇ ਸੰਗੀਤ ਜ਼ਰੀਏ ਸਾਂਝਾ ਕੀਤਾ ਹੈ। ਉਸ ਨੇ ਕਿਹਾ, ‘ਪੱਚੀ ਸਾਲ ਪਹਿਲਾਂ ਇਹ ਸਭ ਕੁਝ ਸ਼ੁਰੂ ਹੋਇਆ ਸੀ...ਅਤੇ ਅੱਜ ਅਸੀਂ ਇੱਥੇ ਹਾਂ। ਇਹ ਸਿਰਫ਼ ਇੱਕ ਫ਼ਿਲਮ ਦਾ ਹੀ ਜਸ਼ਨ ਨਹੀਂ ਹੈ, ਸਗੋਂ ਮੇਰੇ ਲਈ ਇਹ ਭਾਵਨਾਤਮਕ ਪਲ ਹੈ ਤੇ ਅਸੀਂ ਬਹੁਤ ਸਾਰਾ ਪਿਆਰ ਆਪਣੇ ਪ੍ਰਸ਼ੰਸਕਾਂ ਤੋਂ ਇਕੱਠਾ ਕੀਤਾ ਹੈ। -ਪੀਟੀਆਈ

Advertisement

Advertisement