ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਾਲੀ ਵਿੱਚ ਹਨੀਮੂਨ ਮਨਾਉਣ ਪੁੱਜੇ ਕਰਨ ਦਿਓਲ ਤੇ ਦ੍ਰਿਸ਼ਾ ਆਚਾਰੀਆ

09:23 PM Jun 29, 2023 IST
Advertisement

ਮੁੰਬਈ: ਸੰਨੀ ਦਿਓਲ ਦੇ ਲੜਕੇ ਕਰਨ ਦਿਓਲ ਦਾ ਦ੍ਰਿਸ਼ਾ ਆਚਾਰੀਆ ਨਾਲ ਇਕ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ ਤੇ ਇਸ ਵੇਲੇ ਇਹ ਜੋੜਾ ਮਨਾਲੀ ਵਿਚ ਹਨੀਮੂਨ ਮਨਾ ਰਿਹਾ ਹੈ। ਕਰਨ ਨੇ ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਸੈਲਾਨੀ ਕੇਂਦਰ ਮਨਾਲੀ ਦੇ ਖੂਬਸੂਰਤ ਨਜ਼ਾਰਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ‘ਚ ਉਹ ਆਪਣੀ ਪਤਨੀ ਦ੍ਰਿਸ਼ਾ ਨਾਲ ਚਟਾਨ ‘ਤੇ ਬੈਠਾ ਫੋਟੋ ਖਿਚਵਾ ਰਿਹਾ ਹੈ ਤੇ ਹੋਰ ਤਸਵੀਰਾਂ ਵਿਚ ਉਸ ਨੇ ਝਰਨਿਆਂ ਤੇ ਪਹਾੜਾਂ ਦੇ ਮਨਮੋਹਕ ਦ੍ਰਿਸ਼ ਆਪਣੇ ਕੈਮਰੇ ਵਿਚ ਕੈਦ ਕੀਤੇ ਹਨ। ਕਰਨ ਤੇ ਦ੍ਰਿਸ਼ਾ ਦਾ ਵਿਆਹ 18 ਜੂਨ ਨੂੰ ਹੋਇਆ ਸੀ ਤੇ ਉਨ੍ਹਾਂ ਦੀ ਰਿਸੈਪਸ਼ਨ ਪਾਰਟੀ ਵੀ ਉਸੇ ਦਿਨ ਹੀ ਹੋਈ ਸੀ ਜਿਸ ਵਿਚ ਸਲਮਾਨ ਖਾਨ, ਆਮਿਰ ਖਾਨ, ਦੀਪਿਕਾ ਪਾਦੂਕੋਨ, ਰਣਵੀਰ ਸਿੰਘ ਅਤੇ ਬੌਲੀਵੁਡ ਦੀਆਂ ਕਈ ਹੋਰ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਤੋਂ ਪਹਿਲਾਂ ਕਰਨ ਨੇ ਇੰਸਟਾਗਰਾਮ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਸੀ,’ਪਿਆਰ, ਦੋਸਤੀ ਅਤੇ ਵਿਕਾਸ ਦੀ ਸੁੰਦਰ ਯਾਤਰਾ ਦੀ ਸ਼ੁਰੂਆਤ। ਮੇਰੇ ਹਮਸਫਰ ਦੇ ਰੂਪ ਵਿੱਚ ਮੇਰੀ ਜ਼ਿੰਦਗੀ ਵਿੱਚ ਆਉਣ ਲਈ ਧੰਨਵਾਦ!’ ਦੱਸਣਾ ਬਣਦਾ ਹੈ ਕਿ ਕਰਨ ਨੇ ਸਾਲ 2019 ਵਿੱਚ ‘ਪਲ ਪਲ ਦਿਲ ਕੇ ਪਾਸ’ ਨਾਲ ਬੌਲੀਵੁੱਡ ਵਿੱਚ ਪੈਰ ਧਰਿਆ ਸੀ। -ਏਐੱਨਆਈ

Advertisement
Advertisement
Tags :
ਆਚਾਰੀਆਹਨੀਮੂਨਦਿਓਲਦ੍ਰਿਸ਼ਾਪੁੱਜੇ,ਮਨਾਉਣਮਨਾਲੀਵਿੱਚ