ਕਰਮਵੀਰ ਕੌਰ ‘ਮਿਸ ਤੀਜ’ ਬਣੀ
08:52 AM Aug 02, 2023 IST
ਭੁੱਚੋ ਮੰਡੀ: ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ ਕਾਲਜਿਜ਼ ਲਹਿਰਾ ਮੁਹੱਬਤ ਵਿੱਚ ‘ਤੀਆਂ ਤੀਜ ਦੀਆਂ’ ਸਮਾਗਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਕਾਲਜ ਦੇ ਡਾਇਰੈੱਕਟਰ ਕੇਸਰ ਸਿੰਘ ਧਲੇਵਾਂ ਅਤੇ ਮੈਨੇਜਿੰਗ ਡਾਇਰੈਕਟਰ ਲਖਵੀਰ ਸਿੰਘ ਸਿੱਧੂ ਨੇ ਬਾਬਾ ਮੋਨੀ ਜੀ ਦੀ ਤਸਵੀਰ ਅੱਗੇ ਜੋਤ ਜਗਾ ਕੇ ਕੀਤੀ। ਇਸ ਮੌਕੇ ਵਿਦਿਆਰਥਣਾਂ ਨੇ ਪੀਂਘਾਂ ਝੂਟੀਆਂ। ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਕਰਮਵੀਰ ਕੌਰ ਨੂੰ ‘ਮਿਸ ਤੀਜ’ ਦੇ ਖ਼ਿਤਾਬ ਨਾਲ ਨਵਿਾਜਿਆ ਗਿਆ। ਵਿਦਿਆਰਥਣਾਂ ਦੇ ਰੰਗੋਲੀ, ਮਹਿੰਦੀ, ਭੰਗੜਾ ਅਤੇ ਗਿੱਧਾ ਆਦਿ ਦੇ ਮੁਕਾਬਲੇ ਕਰਵਾਏ ਗਏ। ਰੰਗੋਲੀ ਵਿੱਚ ਬੀਸੀਏ ਭਾਗ ਪਹਿਲਾ ਦੀ ਵਿਦਿਆਰਥਣ ਮੁਸਕਾਨ ਅਤੇ ਜੋਤੀ ਅਤੇ ਮਹਿੰਦੀ ਮੁਕਾਬਲੇ ਵਿੱਚ ਬੀਐੱਸਸੀ ਨਰਸਿੰਗ ਭਾਗ ਦੂਜਾ ਦੀ ਵਿਦਿਆਰਥਣ ਫੌਜੀਆ ਨਾਜ਼ਿਰ ਨੇ ਬਾਜੀ ਮਾਰੀ। ਡਿਗਰੀ ਕਾਲਜ ਦੇ ਵਾਈਸ ਪ੍ਰਿੰਸੀਪਲ ਅਮਨਿੰਦਰ ਕੌਰ ਅਤੇ ਐਜੂਕੇਸ਼ਨ ਕਾਲਜ ਦੇ ਵਾਈਸ ਪ੍ਰਿੰਸੀਪਲ ਦਿਨੇਸ਼ ਕੁਮਾਰ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸੀ। -ਪੱਤਰ ਪ੍ਰੇਰਕ
Advertisement
Advertisement