For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੇ ਕਪਿਲ ਜੁਨੇਜਾ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ

10:06 AM Apr 29, 2024 IST
ਕਾਂਗਰਸ ਦੇ ਕਪਿਲ ਜੁਨੇਜਾ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ
ਭਾਜਪਾ ਵਿੱਚ ਸ਼ਾਮਲ ਆਗੂਆਂ ਦਾ ਸਨਮਾਨ ਕਰਦੇ ਹੋਏ ਰਵਨੀਤ ਸਿੰਘ ਬਿੱਟੂ। -ਫੋਟੋ: ਇੰਦਰਜੀਤ ਵਰਮਾ
Advertisement

ਗੁਰਿੰਦਰ ਸਿੰਘ
ਲੁਧਿਆਣਾ, 28 ਅਪਰੈਲ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਚੋਣ ਮੁਹਿੰਮ ਨੂੰ ਅੱਜ ਉਸ ਵਕਤ ਤਕੜਾ ਹੁੰਗਾਰਾ ਮਿਲਿਆ ਜਦੋਂ ਕਾਂਗਰਸ ਪਾਰਟੀ ਨੂੰ ਝਟਕਾ ਦਿੰਦਿਆਂ ਕਪਿਲ ਜੁਨੇਜਾ ਮੋਨੂੰ ਸੈਂਕੜੇ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋ ਗਏ। ਕਪਿਲ ਜੁਨੇਜਾ ਮੋਨੂੰ ਨੇ ਭਾਜਪਾ ਦੇ ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦੀ ਮੌਜੂਦਗੀ ਵਿੱਚ ਕੇਂਦਰੀ ਹਲਕਾ ’ਚ ਹੋਈ ਮੀਟਿੰਗ ਦੌਰਾਨ ਭਗਵਾ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਪਿਛਲੇ ਦਸ ਸਾਲਾਂ ਦੌਰਾਨ ਦੇਸ਼ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ ਉਸ ਨਾਲ ਭਾਰਤ ਦਾ ਨਾਮ ਵਿਸ਼ਵ ਭਰ ਵਿੱਚ ਰੋਸ਼ਨ ਹੋਇਆ ਹੈ। ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਕਪਿਲ ਜੁਨੇਜਾ ਮੋਨੂੰ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਦੇ ਆਗੂ ਅਤੇ ਵਰਕਰ ਇਹ ਮੰਨ ਚੁੱਕੇ ਹਨ ਕਿ ਦੇਸ਼ ਦਾ ਭਵਿੱਖ ਭਾਜਪਾ ਦੇ ਹੱਥ ਵਿੱਚ ਹੀ ਸੁਰੱਖਿਅਤ ਹੈ। ਕਪਿਲ ਦੇ ਨਾਲ ਤਨੂ ਗੁਪਤਾ, ਨਿਤਿਨ ਬਤਰਾ, ਜਤਿਨ ਬੱਤਰਾ, ਗੌਰਵ ਗੁੱਡੂ, ਸੁਮਿਤ ਐਬੋਟ, ਸਾਹਿਲ ਗੁਪਤਾ, ਪੰਕਜ ਬੱਤਰਾ, ਬੌਬੀ ਕੁਮਾਰ, ਗੋਲਡੀ, ਵਿਕਰਮ ਖੋਸਲਾ, ਆਸ਼ੂ ਬਿੰਦਰਾ, ਪ੍ਰਤੀਕ ਮੁਰਲੀ ​​ਗੰਭੀਰ, ਆਸ਼ੂ ਮੇਘਵ, ਰਾਘਵ ਜੁਨੇਜਾ, ਪਰਵੀਨ ਗੁਪਤਾ, ਪੀਯੂਸ਼ ਕਿਰਨ, ਕੁਨਾਲ, ਆਸ਼ੂ ਗੋਇਲ, ਰਾਜਨ ਸ਼ਰਮਾ, ਰਾਜੀਵ ਅਰੋੜਾ, ਰਾਜੇਸ਼ ਕੁਮਾਰ ਆਦਿ ਵੀ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਸਤੀਸ਼ ਮਲਹੋਤਰਾ, ਅਮਿਤ ਗੋਸਾਈ, ਮੁੱਖ ਬੁਲਾਰੇ ਨੀਰਜ ਵਰਮਾ, ਮੰਡਲ ਪ੍ਰਧਾਨ ਹਿਮਾਂਸ਼ੂ ਕਾਲੜਾ, ਯਸਪਾਲ ਚੌਧਰੀ, ਸੰਜੇ ਕਪੂਰ ਅਤੇ ਰਾਜਨ ਪਾਂਡੇ ਆਦਿ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×