ਕਪਿਲ, ਹੁਮਾ ਤੇ ਹਨਿਾ ਨੇ ਈਡੀ ਤੋਂ ਪੇਸ਼ੀ ਲਈ ਸਮਾਂ ਮੰਗਿਆ
07:58 AM Oct 07, 2023 IST
ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ, ਅਦਾਕਾਰਾ ਹੁਮਾ ਕੁਰੈਸ਼ੀ ਤੇ ਹਨਿਾ ਖਾਨ ਨੇ ਮਹਾਦੇਵ ਬੈਟਿੰਗ ਐਪ ਮਾਮਲੇ ’ਚ ਸੰਮਨ ਜਾਰੀ ਹੋਣ ਮਗਰੋਂ ਈਡੀ ਤੋਂ ਪੇਸ਼ੀ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਇਨ੍ਹਾਂ ਤਿੰਨਾਂ ਨੂੰ ਅੱਜ 6 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਕੀਤੇ ਗਏ ਸਨ। ਇਸੇ ਤਰ੍ਹਾਂ ਅਦਾਕਾਰ ਰਣਬੀਰ ਕਪੂਰ ਨੇ ਈਡੀ ਤੋਂ ਪੇਸ਼ ਹੋਣ ਲਈ ਡੇਢ ਹਫ਼ਤੇ ਦੇ ਸਮੇਂ ਦੀ ਮੰਗ ਕੀਤੀ ਹੈ ਤੇ ਏਜੰਸੀ ਨੇ ਉਸ ਦੀ ਅਰਜ਼ੀ ਸਵੀਕਾਰ ਕਰ ਲਈ ਹੈ। ਉੱਧਰ ਅਦਾਕਾਰਾ ਸ਼ਰਧਾ ਕਪੂਰ ਨੇ ਈਡੀ ਵੱਲੋਂ ਜਾਰੀ ਸੰਮਨਾਂ ਦਾ ਕੋਈ ਜਵਾਬ ਨਹੀਂ ਦਿੱਤਾ। -ਟ੍ਰਿਬਿਊਨ ਨਿਊਜ਼ ਸਰਵਿਸ
Advertisement
Advertisement