For the best experience, open
https://m.punjabitribuneonline.com
on your mobile browser.
Advertisement

ਕਾਂਵੜ ਰੂਟ ਮਾਮਲਾ: ਉਤਰ ਪ੍ਰਦੇਸ਼ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ

11:45 AM Jul 26, 2024 IST
ਕਾਂਵੜ ਰੂਟ ਮਾਮਲਾ  ਉਤਰ ਪ੍ਰਦੇਸ਼ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ
Advertisement

ਲਖਨਊ, 26 ਜੁਲਾਈ

Advertisement

ਉਤਰ ਪ੍ਰਦੇਸ਼ ਸਰਕਾਰ ਨੇ ਕਾਂਵੜ ਯਾਤਰਾ ਦੇ ਰੂਟ ’ਤੇ ਦੁਕਾਨ ਮਾਲਕਾਂ ਤੇ ਸਟਾਫ ਦਾ ਨਾਂ ਪ੍ਰਦਰਸ਼ਿਤ ਕਰਨ ਦੇ ਮਾਮਲੇ ਵਿਚ ਅੱਜ ਦੇਸ਼ ਦੀ ਸਰਵਉਚ ਅਦਾਲਤ ਵਿਚ ਹਲਫਨਾਮਾ ਦਾਖਲ ਕੀਤਾ। ਯੂਪੀ ਸਰਕਾਰ ਦੇ ਇਨ੍ਹਾਂ ਹੁਕਮਾਂ ਖਿਲਾਫ਼ ਕਈ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸਨ। ਸਰਕਾਰ ਨੇ ਹਲਫਨਾਮੇ ਵਿਚ ਕਿਹਾ ਹੈ ਕਿ ਇਹ ਨਿਰਦੇਸ਼ ਕਾਂਵੜ ਯਾਤਰਾ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਪੂਰਾ ਕਰਨ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸੀ। ਸਰਕਾਰ ਨੇ ਹਲਫਨਾਮੇ ਵਿਚ ਕਿਹਾ ਹੈ ਕਿ ਇਹ ਨਿਰਦੇਸ਼ ਤਾਂ ਦਿੱਤੇ ਗਏ ਸਨ ਤਾਂ ਕਿ ਕਾਂਵੜੀਆਂ ਨੂੰ ਆਪਣੇ ਖਾਏ ਗਏ ਖਾਣੇ ਬਾਰੇ ਪੂਰੀ ਜਾਣਕਾਰੀ ਮਿਲੇ ਤੇ ਸਰਕਾਰ ਨੇ ਮਾਸਾਹਾਰੀ ਖਾਣੇ ਨੂੰ ਛੱਡ ਕੇ ਕਿਸੇ ਵੀ ਖਾਣੇ ’ਤੇ ਕੋਈ ਪਾਬੰਦੀ ਨਹੀਂ ਲਾਈ ਤੇ ਨਾ ਹੀ ਕਿਸੇ ਦਾ ਕਾਰੋਬਾਰ ਪ੍ਰਭਾਵਿਤ ਹੋਣ ਦੀ ਮਨਸ਼ਾ ਨਾਲ ਅਜਿਹਾ ਕੀਤਾ ਗਿਆ। ਰਾਜ ਨੇ ਭੋਜਨ ਵੇਚਣ ਵਾਲਿਆਂ ਦੇ ਵਪਾਰ ਜਾਂ ਕਾਰੋਬਾਰ ’ਤੇ ਕੋਈ ਪਾਬੰਦੀ ਨਹੀਂ ਲਗਾਈ ਹੈ ਅਤੇ ਉਹ ਆਪਣਾ ਕਾਰੋਬਾਰ ਆਮ ਵਾਂਗ ਕਰਨ ਲਈ ਸੁਤੰਤਰ ਹਨ।
Advertisement
Author Image

sukhitribune

View all posts

Advertisement
Advertisement
×