ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੰਵਰ ਗਰੇਵਾਲ ਦੀ ਗਾਇਕੀ ਨੇ ਸੂਫ਼ੀ ਰੰਗ ਵਿੱਚ ਰੰਗਿਆ ਸਮਾਗਮ

10:00 AM Sep 24, 2024 IST
ਡਿਪਟੀ ਕਮਿਸ਼ਨਰ ਦਾ ਸਨਮਾਨ ਕਰਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ।

ਜਸਵੰਤ ਜੱਸ
ਫਰੀਦਕੋਟ, 23 ਸਤੰਬਰ
ਇਥੋਂ ਦੀ ਨਵੀਂ ਦਾਣਾ ਮੰਡੀ ਵਿੱਚ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਸੂਫੀ ਸ਼ਾਮ ਕਰਵਾਈ ਗਈ ਜਿਸ ਵਿੱਚ ਪ੍ਰਸਿੱਧ ਲੋਕ ਗਾਇਕ ਕੰਵਰ ਗਰੇਵਾਲ ਨੇ ਵੱਖ-ਵੱਖ ਸੂਫੀ ਕਲਾਮਾਂ ਤੋਂ ਇਲਾਵਾ ਪੰਜਾਬੀ ਲੋਕ ਗੀਤਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਤੇ ਐੱਸਐੱਸਪੀ ਪ੍ਰਗਿੱਆ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨ ਮਗਰੋਂ ਉਨ੍ਹਾਂ ਨੂੰ ਬਾਬਾ ਫਰੀਦ ਆਗਮਨ ਪੁਰਬ ਦੀ ਵਧਾਈ ਦਿੱਤੀ। ਇਸ ਉਪਰੰਤ ਸੂਫੀ ਗਾਇਕ ਕੰਵਰ ਗਰੇਵਾਲ ਨੇ ‘ਟਿਕਟਾਂ ਦੋ ਲੈ ਲਈ’, ‘ਮਸਤ ਬਣਾ ਦੇਣਗੇ’ ਸਮੇਤ ਆਪਣੇ ਅਨੇਕਾਂ ਗੀਤਾਂ ਨਾਲ ਦਰਸ਼ਕਾਂ ਨੂੰ ਲੰਮਾ ਸਮਾਂ ਝੂੰਮਣ ਲਗਾਇਆ। ਦਰਸ਼ਕਾਂ ਨੇ ਦੇਰ ਰਾਤ ਤੱਕ ਇਸ ਸੂਫੀ ਸ਼ਾਮ ਦਾ ਆਨੰਦ ਮਾਣਿਆ। ਇਹ ਮੇਲਾ ਉਸ ਸਮੇਂ ਜੋਬਨ ’ਤੇ ਪੁੱਜ ਗਿਆ ਜਦੋਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਰੋਤਿਆਂ ਦੀ ਮੰਗ ’ਤੇ ਗੁਣਗੁਣਾਇਆ।
ਸਮਾਗਮ ਦੀ ਸ਼ੁਰੂਆਤ ਸੂਫੀ ਗਾਇਕ ਚੰਦਰਾ ਬਰਾੜ ਨੇ ਆਪਣੇ ਗੀਤਾਂ ‘ਪਾਕਿਸਤਾਨੀ ਸੂਟ’, ‘ਦਾਦੀ ਮਾਂ’, ‘ਮੈਡਲ’ ਆਦਿ ਗੀਤਾਂ ਨਾਲ ਲੋਕਾਂ ਨੂੰ ਮੋਹਿਆ। ਇਸ ਤੋਂ ਪਹਿਲਾਂ ਨੋਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਕੌਮੀ ਲੋਕ ਨਾਚ ਪੇਸ਼ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਜਸਬੀਰ ਜੱਸੀ ਵੱਲੋਂ ਨਿਭਾਈ ਗਈ। ਇਸ ਮੌਕੇ ਬੀਬੀ ਬੇਅੰਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਨਰਭਿੰਦਰ ਸਿੰਘ ਗਰੇਵਾਲ, ਜੀ.ਏ. ਤੁਸ਼ਿਤਾ ਗੁਲਾਟੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਤੇਜ ਸਿੰਘ ਖੋਸਾ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਬਾਬਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿੱਲਵਾਂ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁਕਤਸਰ ਸਾਹਿਬ ਸੁਖਜਿੰਦਰ ਸਿੰਘ ਕਾਉਣੀ ਆਦਿ ਹਾਜ਼ਰ ਸਨ।

Advertisement

Advertisement