ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਠਾਨਕੋਟ ਦੀ ਕਨੂ ਪ੍ਰਿਆ ਜੱਜ ਬਣੀ

11:25 AM Oct 20, 2024 IST
ਕਨੂ ਪ੍ਰਿਆ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ।

ਐੱਨਪੀ ਧਵਨ
ਪਠਾਨਕੋਟ, 19 ਅਕਤੂਬਰ
ਮਾਂਟੈਸਰੀ ਕੈਂਬਰਿਜ਼ ਸਕੂਲ, ਪਠਾਨਕੋਟ ਦੀ ਸਾਬਕਾ ਵਿਦਿਆਰਥਣ ਕਨੂ ਪ੍ਰਿਆ ਹਰਿਆਣਾ ਸਿਵਲ ਸਰਵਿਸਿਜ਼ ਜੁਡੀਸ਼ਰੀ ਪ੍ਰੀਖਿਆ ਵਿੱਚ 8ਵਾਂ ਰੈਂਕ ਪ੍ਰਾਪਤ ਕਰਕੇ ਸਿਵਲ ਜੱਜ ਬਣ ਗਈ ਹੈ। ਉਸ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਕਨੂ ਪ੍ਰਿਆ ਦੇ ਜੱਜ ਬਣਨ ਨਾਲ ਪਠਾਨਕੋਟ ਅਤੇ ਸਕੂਲ ਦਾ ਨਾਂ ਰੌਸ਼ਨ ਹੋਇਆ ਹੈ। ਉਸ ਦੀ ਇਸ ਸ਼ਾਨਦਾਰ ਉਪਲਬਧੀ ’ਤੇ ਸਕੂਲ ਪ੍ਰਬੰਧਕਾਂ ਨੇ ਅੱਜ ਉਸ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਰਸ਼ਮੀ ਆਹਲੂਵਾਲੀਆ, ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ, ਵਾਈਸ ਚੇਅਰਮੈਨ ਆਕਾਸ਼ ਮਹਾਜਨ ਅਤੇ ਮਾਤਾ-ਪਿਤਾ ਨਵਲ ਕਿਸ਼ੋਰ ਤੇ ਕਿਰਨ ਲਤਾ ਮੁੱਖ ਰੂਪ ਵਿੱਚ ਹਾਜ਼ਰ ਸਨ।
ਪ੍ਰਿੰਸੀਪਲ ਰਸ਼ਮੀ ਆਹਲੂਵਾਲੀਆ ਨੇ ਕਿਹਾ ਕਿ ਕਨੂ ਪ੍ਰਿਆ ਨੇ ਆਪਣੀ ਮੁੱਢਲੀ ਸਿੱਖਿਆ ਮਾਂਟੈਸਰੀ ਕੈਂਬਰਿਜ਼ ਸਕੂਲ, ਪਠਾਨਕੋਟ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐੱਲਐੱਲਬੀ, ਸਿੰਬਾਇਓਸਿਸ ਇੰਟਰਨੈਸ਼ਨਲ ਯੂਨੀਵਰਸਿਟੀ, ਪੂਨੇ ਤੋਂ ਐੱਲਐੱਲਐੱਮ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੀਐਚ.ਡੀ (ਜੁਡੀਸ਼ਰੀ) ਕੀਤੀ। ਉਨ੍ਹਾਂ ਕਿਹਾ ਕਿ ਕਨੂ ਪ੍ਰਿਆ ਦੀ ਸਫਲਤਾ ਸਾਡੇ ਸਕੂਲ ਲਈ ਮਾਣ ਵਾਲੀ ਗੱਲ ਹੈ। ਸਕੂਲ ਦੇ ਚੇਅਰਮੈਨ ਵਿਨੋਦ ਮਹਾਜਨ ਨੇ ਕਨੂ ਪ੍ਰਿਆ ਨੂੰ ਵਧਾਈ ਦਿੱਤੀ। ਵਾਈਸ ਚੇਅਰਮੈਨ ਆਕਾਸ਼ ਮਹਾਜਨ ਨੇ ਕਿਹਾ ਕਿ ਕਨੂ ਪ੍ਰਿਆ ਦੀ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ। ਕਨੂ ਪ੍ਰਿਆ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਕੂਲ ਦੇ ਅਧਿਆਪਕਾਂ ਨੂੰ ਦਿੱਤਾ।

Advertisement

Advertisement