For the best experience, open
https://m.punjabitribuneonline.com
on your mobile browser.
Advertisement

ਕਾਨਪੁਰ: ਫੈਕਟਰੀ ’ਚ ਅੱਗ ਲੱਗਣ ਕਾਰਨ ਛੇ ਮਜ਼ਦੂਰਾਂ ਦੀ ਮੌਤ

07:43 AM Sep 23, 2024 IST
ਕਾਨਪੁਰ  ਫੈਕਟਰੀ ’ਚ ਅੱਗ ਲੱਗਣ ਕਾਰਨ ਛੇ ਮਜ਼ਦੂਰਾਂ ਦੀ ਮੌਤ
ਕਾਨਪੁਰ ਵਿੱਚ ਅੱਗ ਲੱਗਣ ਮਗਰੋਂ ਫੈਕਟਰੀ ਵਿੱਚੋਂ ਉੱਠਦਾ ਧੂੰਆਂ। -ਫੋਟੋ: ਪੀਟੀਆਈ
Advertisement

ਕਾਨਪੁਰ (ਉੱਤਰ ਪ੍ਰਦੇਸ਼), 22 ਸਤੰਬਰ
ਕਾਨਪੁਰ ਜ਼ਿਲ੍ਹੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਗੱਦਾ ਬਣਾਉਣ ਵਾਲੀ ਫੈਟਕਰੀ ਵਿੱਚ ਅੱਗ ਲੱਗਣ ਕਾਰਨ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਝੁਲਸ ਗਏ। ਕਾਨਪੁਰ ਦੇਹਾਤ ਦੇ ਐੱਸਪੀ ਬੀਬੀਜੀਟੀਐੱਸ ਮੂਰਤੀ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਫੈਕਟਰੀ ਦੇ ਤਿੰਨ ਡਾਇਰੈਕਟਰਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਇਸ ਸਬੰਧੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਉਨ੍ਹਾਂ ਦੱਸਿਆ ਕਿ ਰਨੀਆ ਦੇ ਖਾਨਪੁਰ ਖੜੰਜਾ ਰੋਡ ’ਤੇ ਸ਼ਨਿਚਰਵਾਰ ਨੂੰ ਆਰਪੀ ਪੌਲੀ ਪਲਾਸਟ ਪ੍ਰਾਈਵੇਟ ਲਿਮਟਿਡ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਦੌਰਾਨ ਐਲਪੀਜੀ ਸਿਲੰਡਰ ਫਟਣ ਕਾਰਨ ਫੈਕਟਰੀ ਵਿੱਚ ਧਮਾਕਾ ਹੋ ਗਿਆ ਅਤੇ ਛੱਤ ਨੁਕਸਾਨੀ ਗਈ।
ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਡਾਇਰੈਕਟਰ ਸ਼ਿਸ਼ਿਰ ਗਰਗ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤੇ ਜਾਣ ਮਗਰੋਂ ਫਾਇਰ ਟੈਂਡਰ ਭੇਜੇ ਗਏ। ਉਨ੍ਹਾਂ ਦੱਸਿਆ ਕਿ ਫਾਇਰ ਕਰਮੀਆਂ ਨੇ ਤਿੰਨ ਨਾਬਾਲਗ ਮਜ਼ਦੂਰਾਂ ਦੀਆਂ ਪੂਰੀ ਤਰ੍ਹਾਂ ਸੜੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਅਮਿਤ (19) ਨਾਮਕ ਮਜ਼ਦੂਰ ਦੀ ਦੇਰ ਸ਼ਾਮ ਲਾਲਾ ਲਾਜਪਤ ਰਾਏ (ਐੱਲਐੱਲਆਰ) ਹਸਪਤਾਲ ਵਿੱਚ ਮੌਤ ਹੋ ਗਈ, ਜਦੋਂਕਿ ਅਜੀਤ (16) ਅਤੇ ਵਿਸ਼ਾਲ (20) ਨੇ ਐੱਸਜੀਪੀਜੀਆਈ ਲਖਨਊ ਵਿੱਚ ਦਮ ਤੋੜ ਦਿੱਤਾ।
ਐੱਸਪੀ ਨੇ ਦੱਸਿਆ ਕਿ ਮਨੋਜ (18), ਪ੍ਰਿਯਾਂਸ਼ੂ (19) ਅਤੇ ਲਵ-ਕੁਸ਼ (19) ਅਜੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਗੰਭੀਰ ਤੌਰ ’ਤੇ ਝੁਲਸੇ ਮਜ਼ਦੂਰਾਂ ਨੂੰ ਲਾਲਾ ਲਾਜਪਤ ਰਾਏ (ਐੱਲਐੱਲਆਰ) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਐੱਸਜੀਪੀਜੀਆਈ ਲਖਨਊ ਰੈਫਰ ਕੀਤਾ ਗਿਆ। ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Advertisement
Author Image

Advertisement