ਕਾਨਪੁਰ: ਰੇਲ ਟਰੈਕ ’ਤੇ ਰੱਖੇ ਸਿਲੰਡਰ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ
ਕਾਨਪੁਰ, 9 ਸਤੰਬਰ
ਇਥੋਂ ਦੇ ਬਿਲਹੌਰ ਰੇਲਵੇ ਸਟੇਸ਼ਨ ਨੇੜੇ ਪਰਿਆਗਰਾਜ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈਸ ਦੇ ਡਰਾਈਵਰ ਨੇ ਰੇਲ ਟਰੈਕ ’ਤੇ ਰੱਖੇ ਐਲਪੀਜੀ ਸਿਲੰਡਰ ਨੂੰ ਦੇਖ ਕੇ ਐਮਰਜੈਂਸੀ ਬ੍ਰੇਕਾਂ ਲਗਾ ਦਿੱਤੀਆਂ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਸੰਯੁਕਤ ਪੁਲੀਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਹਰੀਸ਼ ਚੰਦਰ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ 8/9 ਸਤੰਬਰ ਦੀ ਦਰਮਿਆਨੀ ਰਾਤ ਨੂੰ ਪ੍ਰਯਾਗਰਾਜ ਤੋਂ ਭਿਵਾਨੀ ਜਾ ਰਹੀ ਕਾਲਿੰਦੀ ਐਕਸਪ੍ਰੈਸ ਦੇ ਡਰਾਈਵਰ ਨੇ ਬਿਲਹੌਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ’ਤੇ ਟਰੈਕ ’ਤੇ ਇੱਕ ਐਲਪੀਜੀ ਸਿਲੰਡਰ ਰੱਖਿਆ ਹੋਇਆ ਦੇਖਿਆ।
ਜਿਸ ਉਪਰੰਤ ਡਰਾਈਵਰ ਨੇ ਐਮਰਜੈਂਸੀ ਬਰੇਕ ਲਗਾ ਦਿੱਤੇੇ। ਗੱਡੀ ਨਾਲ ਟਕਰਾਉਣ ਕਾਰਨ ਸਿਲੰਡਰ ਦੂਰ ਜਾ ਡਿੱਗਿਆ। ਉਨ੍ਹਾਂ ਕਿਹਾ ਕਿ ਸਿਲੰਡਰ ਇੰਜਣ ਵਿੱਚ ਫਸ ਕੇ ਫਟਣੋ ਬਚਾਅ ਰਿਹਾ ਇਸਦੇ ਨਾਲ ਹੀ ਐਮਰਜੈਂਸੀ ਬਰੇਕ ਲਾਉਣ ਕਾਰਨ ਗੱਡੀ ਲੀਹ ਤੋਂ ਉਤਰਣ ਦਾ ਵੀ ਖ਼ਤਰਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਸੀ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਵੱਲੋ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ