ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਬੱਡੀ ਨੈਸ਼ਨਲ ਸਟਾਈਲ ਵਿੱਚ ਕਾਂਝਲੀ ਸਕੂਲ ਚੈਂਪੀਅਨ

09:24 AM Aug 11, 2024 IST
ਸਰਕਾਰੀ ਹਾਈ ਸਕੂਲ ਕਾਂਝਲੀ ਦੀ ਜੇਤੂ ਟੀਮ ਸਕੂਲ ਪ੍ਰਬੰਧਕਾਂ ਨਾਲ। -ਫੋਟੋ: ਸੱਤੀ

ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 10 ਅਗਸਤ
ਅਕਾਲ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਦੇ ਇੰਡੋਰ ਮੈਦਾਨ ਵਿੱਚ 68ਵੀਆਂ ਜ਼ੋਨ ਪੱਧਰੀ ਸਕੂਲ ਖੇਡਾਂ ਤਹਿਤ ਪ੍ਰਿੰਸੀਪਲ ਅੰਜੂ ਗੋਇਲ ਦੀ ਅਗਵਾਈ ਅਤੇ ਜ਼ੋਨਲ ਪ੍ਰਬੰਧਕੀ ਸਕੱਤਰ ਰਾਜਿਤ ਦੀ ਨਿਗਰਾਨੀ ਹੇਠ ਕਬੱਡੀ ਨੈਸ਼ਨਲ ਸਟਾਈਲ ਅੰਡਰ 14, 17, ਅਤੇ 19 ਸਾਲ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਕਨਵੀਨਰ ਅਮਰੀਕ ਸਿੰਘ ਤੂਫਾਨ ਨੇ ਦੱਸਿਆ ਕਿ ਅੰਡਰ 14 ਸਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਕਾਂਝਲੀ ਨੇ ਸਰਕਾਰੀ ਹਾਈ ਸਕੂਲ ਮੰਗਵਾਲ ਨੂੰ 36-29 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮੰਗਵਾਲ ਨੂੰ ਦੂਜੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਅੰਡਰ 17 ਸਾਲ ਲੜਕਿਆਂ ਦੇ ਮੁਕਾਬਲੇ ਵਿੱਚ ਫਸਵੀਂ ਟੱਕਰ ਨਾਲ ਸਰਕਾਰੀ ਹਾਈ ਸਕੂਲ ਕਾਂਝਲੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਨੂੰ 29-28 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਚੰਗਾਲ ਸਕੂਲ ਦੂਜੇ ਸਥਾਨ ’ਤੇ ਰਿਹਾ। ਅੰਡਰ 19 ਸਾਲ ਲੜਿਕਆਂ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਨੇ ਰਾਜ ਸੀਨੀਅਰ ਸੈਕੰਡਰੀ ਸਕੂਲ ਨੂੰ ਇੱਕ ਤਰਫ਼ਾ ਮੁਕਾਬਲੇ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਵਿੱਚ ਨਾਇਬ ਖਾਨ ਪੀ.ਟੀ.ਆਈ ਪੁਲੀਸ ਲਾਈਨ ਸੰਗਰੂਰ, ਲੈਕਚਰਾਰ ਇੰਦਰਜੀਤ ਸਿੰਘ ਲੱਡਾ, ਤਰਨਵੀਰ ਸਿੰਘ ਸਿੱਧੂ , ਜਗਤਾਰ ਸਿੰਘ ਪੀਟੀਆਈ ਭਿੰਡਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

Advertisement

Advertisement