ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਕਨਿਸ਼ਕ’ ਕਾਂਡ ਦੀ ਜਾਂਚ ਅਜੇ ਵੀ ਜਾਰੀ: ਕੈਨੇਡਾ ਪੁਲੀਸ

07:33 AM Jun 23, 2024 IST

ਓਟਵਾ, 22 ਜੂਨ
ਕੈਨੇਡੀਅਨ ਪੁਲੀਸ ਨੇ ਦਾਅਵਾ ਕੀਤਾ ਹੈੈ ਕਿ 39 ਸਾਲ ਪਹਿਲਾਂ ਏਅਰ ਇੰਡੀਆ ਦੀ ਉਡਾਣ 182 ਵਿਚ ਕੀਤੇ ਬੰਬ ਧਮਾਕੇ (ਕਨਿਸ਼ਕ ਕਾਂਡ) ਦੀ ਜਾਂਚ ਅੱਜ ਵੀ ਜਾਰੀ ਹੈ। ਪੁਲੀਸ ਨੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਲੰਮਾ ਦੇ ਪੇਚੀਦਾ ਮਾਮਲਾ ਦੱਸਿਆ ਹੈ। ਕੈਨੇਡੀਅਨ ਪੁਲੀਸ ਨੇ ਇਹ ਟਿੱਪਣੀ ਕਨਿਸ਼ਕ ਕਾਂਡ ਦੀ 39ਵੀਂ ਬਰਸੀ ਤੋਂ ਤਿੰਨ ਦਿਨ ਪਹਿਲਾਂ ਕੀਤੀ ਹੈ। ਮਾਂਟਰੀਅਲ-ਨਵੀਂ ਦਿੱਲੀ ਏਅਰ ਇੰਡੀਆ ‘ਕਨਿਸ਼ਕ’ ਉਡਾਣ 182 ਦੇ 23 ਜੂਨ 1985 ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਨ ਤੋਂ 45 ਮਿੰਟ ਪਹਿਲਾਂ ਇਸ ਵਿਚ ਧਮਾਕਾ ਹੋਇਆ ਸੀ, ਜਿਸ ਵਿਚ ਜਹਾਜ਼ ’ਚ ਸਵਾਰ ਸਾਰੇ 329 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡਿਆਈ ਸਨ। ਇਸ ਬੰਬ ਧਮਾਕੇ ਲਈ ਸਿੱਖ ਅਤਿਵਾਦੀਆਂ ਨੂੰ ਦੋਸ਼ੀ ਦੱਸਿਆ ਗਿਆ ਸੀ, ਜਿਨ੍ਹਾਂ ‘ਅਪਰੇਸ਼ਨ ਬਲਿਊ ਸਟਾਰ’ ਦੇ ਜਵਾਬ ਵਿਚ ਇਹ ਕਾਰਵਾਈ ਕੀਤੀ ਸੀ। ‘ਅਪਰੇਸ਼ਨ ਬਲਿਊ ਸਟਾਰ’ 1984 ਵਿਚ ਹਰਿਮੰਦਰ ਸਾਹਿਬ ਨੂੰ ਅਤਿਵਾਦੀਆਂ ਦੇ ਕਬਜ਼ੇ ’ਚੋਂ ਮੁਕਤ ਕਰਵਾਉਣ ਲਈ ਚਲਾਇਆ ਗਿਆ ਸੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਸਹਾਇਕ ਕਮਿਸ਼ਨਰ ਡੇਵਿਡ ਟੈਬੌਲ ਨੇ ਇਕ ਬਿਆਨ ਵਿਚ ਕਿਹਾ ਕਿ ਬੰਬ ਧਮਾਕੇ ਦੀ ਇਹ ਵਾਰਦਾਤ ਦੇਸ਼ ਦੇ ਇਤਿਹਾਸ ਵਿਚ ਕੈਨੇਡੀਅਨ ਨਾਗਰਿਕਾਂ ਦੀ ਜਾਨ ਲੈਣ ਵਾਲੀ ਤੇ ਉਨ੍ਹਾਂ ਨੂੰ ਅਸਰਅੰਦਾਜ਼ ਕਰਨ ਵਾਲੀ ਦਹਿਸ਼ਤਗਰਦੀ ਨਾਲ ਸਬੰਧਤ ਸਭ ਤੋਂ ਭਿਆਨਕ ਘਟਨਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਟੈਬੌਲ ਨੇ ਕਿਹਾ, ‘ਘਟਨਾ ਦੀ ਜਾਂਚ ਲਈ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਰਗਰਮੀ ਨਾਲ ਜਾਰੀ ਹਨ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਬੰਬ ਧਮਾਕੇ ਦਾ ਅਸਰ ‘ਸਮੇਂ ਨਾਲ ਘੱਟ ਨਹੀਂ ਹੋਇਆ ਹੈ’ ਤੇ ਇਸ ਤੋਂ ਪੈਦਾ ਹੋਏ ਸਦਮੇ ਨੇ ਪੀੜ੍ਹੀਆਂ ਨੂੰ ਅਸਰਅੰਦਾਜ਼ ਕੀਤਾ।’’ ਪਿਛਲੇ ਦਿਨੀਂ ਵੈਨਕੂਵਰ ਤੇ ਟੋਰਾਂਟੋ ਸਥਿਤ ਭਾਰਤੀ ਕੌਂਸਲਖਾਨਿਆਂ ਨੇ ਬੰਬ ਧਮਾਕੇ ਦੀ ਬਰਸੀ ਮਨਾਉਣ ਦਾ ਐਲਾਨ ਕੀਤਾ ਸੀ। -ਪੀਟੀਆਈ

Advertisement

Advertisement