For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੇ ਕਨ੍ਹੱਈਆ ਕੁਮਾਰ ਸਭ ਤੋਂ ਵੱਧ ਪੜ੍ਹੇ-ਲਿਖੇ

08:34 AM May 10, 2024 IST
ਕਾਂਗਰਸ ਦੇ ਕਨ੍ਹੱਈਆ ਕੁਮਾਰ ਸਭ ਤੋਂ ਵੱਧ ਪੜ੍ਹੇ ਲਿਖੇ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਈ
ਕੌਮੀ ਰਾਜਧਾਨੀ ਦੇ 14 ਪ੍ਰਮੁੱਖ ਉਮੀਦਵਾਰਾਂ ’ਚੋਂ ਕਾਂਗਰਸ ਦੇ ਕਨ੍ਹੱਈਆ ਕੁਮਾਰ ਸਭ ਤੋਂ ਵੱਧ ਪੜ੍ਹੇ-ਲਿਖੇ ਹਨ। ਕਨ੍ਹੱਈਆ ਕੁਮਾਰ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐੱਮ. ਫਿਲ ਅਤੇ ਡੀ.ਫਿਲ ਡਿਗਰੀ ਹਾਸਲ ਕੀਤੀ ਹੈ। ਮਨੋਜ ਤਿਵਾੜੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਐੱਮ.ਪੀ.ਈਡੀ. ਡਿਗਰੀ ਪ੍ਰਾਪਤ ਕੀਤੀ ਹੈ। ਭਾਜਪਾ ਦੀ ਨਵੀਂ ਦਿੱਲੀ ਤੋਂ ਉਮੀਦਵਾਰ ਬੰਸੁਰੀ ਸਵਰਾਜ ਨੇ ਵਾਰਵਿਕ ਯੂਨੀਵਰਸਿਟੀ ਤੋਂ ਬੀਏ ਤੇ ਲੰਡਨ ਦੇ ਬੀਪੀਪੀ ਲਾਅ ਸਕੂਲ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ। ਉਸ ਨੇ ਕਾਨੂੰਨ ਵਿੱਚ ਬੈਰਿਸਟਰ ਵਜੋਂ ਯੋਗਤਾ ਪੂਰੀ ਕੀਤੀ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਸੇਂਟ ਕੈਥਰੀਨ ਕਾਲਜ ਤੋਂ ਮਾਸਟਰਜ਼ ਆਫ਼ ਸਟੱਡੀਜ਼ ਵੀ ਪੂਰੀ ਕੀਤੀ। ਪੱਛਮੀ ਦਿੱਲੀ ਤੋਂ ਭਾਜਪਾ ਦੇ ਕਮਲਜੀਤ ਸਹਿਰਾਵਤ ਨੇ ਸ਼ਿਮਲਾ ਵਿੱਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੈ। ‘ਆਪ’ ਦੇ ਦੋ ਉਮੀਦਵਾਰ ਮਹਾਬਲ ਮਿਸ਼ਰਾ ਅਤੇ ਸਾਹੀ ਰਾਮ ਸਿਰਫ਼ 11ਵੀਂ ਜਮਾਤ ਪਾਸ ਹਨ। ‘ਆਪ’ ਉਮੀਦਵਾਰ ਕੁਲਦੀਪ ਕੁਮਾਰ ਦਿੱਲੀ ਯੂਨੀਵਰਸਿਟੀ ਦੇ ਸ਼ਿਆਮ ਲਾਲ ਕਾਲਜ ਤੋਂ ਡਰਾਪਆਊਟ ਹਨ। ਉੱਤਰ ਪੱਛਮੀ ਦਿੱਲੀ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਉਦਿਤ ਰਾਜ ਨੇ 1988 ਵਿੱਚ ਉਸਮਾਨੀਆ ਯੂਨੀਵਰਸਿਟੀ ਤੋਂ ਮਾਸਟਰ ਆਫ਼ ਆਰਟਸ ਦੀ ਡਿਗਰੀ ਪੂਰੀ ਕੀਤੀ ਅਤੇ 2003 ਵਿੱਚ ਬਾਈਬਲ ਕਾਲਜ ਅਤੇ ਸੈਮੀਨਰੀ ਕੋਟਾ, ਰਾਜਸਥਾਨ ਤੋਂ ਹਿਊਮਨਿਟੀ ਵਿੱਚ ਆਨਰੇਰੀ ਡਾਕਟਰੇਟ ਡਿਗਰੀ ਪ੍ਰਾਪਤ ਕੀਤੀ। ‘ਆਪ’ ਦੇ ਸੋਮਨਾਥ ਭਾਰਤੀ ਨੇ ਆਪਣੀ ਪੋਸਟ ਗ੍ਰੈਜੂਏਟ ਐੱਮ.ਐੱਸ.ਸੀ. ਆਈਆਈਟੀ ਦਿੱਲੀ ਤੋਂ ਅਤੇ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਭਾਜਪਾ ਨੇ ਦਿੱਲੀ ਵਿੱਚ ਆਪਣੇ ਸੱਤ ਮੌਜੂਦਾ ਉਮੀਦਵਾਰਾਂ ’ਚੋਂ ਛੇ ਨੂੰ ਬਦਲ ਦਿੱਤਾ ਹੈ, ਜਦੋਂਕਿ ‘ਇੰਡੀਆ’ ਗੱਠਜੋੜ ਤਹਿਤ ‘ਆਪ’ ਚਾਰ ਸੀਟਾਂ ’ਤੇ ਅਤੇ ਕਾਂਗਰਸ ਤਿੰਨ ’ਤੇ ਚੋਣ ਲੜ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×