ਖੇਤੀ ਕਾਨੂੰਨ ਮੁੜ ਲਾਗੂ ਕਰਨ ਬਾਰੇ ਕੰਗਨਾ ਦਾ ਬਿਆਨ ਮੰਦਭਾਗਾ: ਹੁੱਡਾ
10:11 AM Sep 25, 2024 IST
ਪੱਤਰ ਪ੍ਰੇਰਕ
ਏਲਨਾਬਾਦ, 24 ਸਤੰਬਰ
ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਅੱਜ ਰਾਣੀਆਂ ਹਲਕੇ ਦੇ ਪਿੰਡ ਵਣੀ ਵਿੱਚ ਕਾਂਗਰਸੀ ਉਮੀਦਵਾਰ ਸਰਵਮਿੱਤਰ ਕੰਬੋਜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਭਾਜਪਾ ਅਤੇ ਇਨੈਲੋ ’ਤੇ ਸਿਆਸੀ ਹਮਲੇ ਕੀਤੇ। ਸ੍ਰੀ ਹੁੱਡਾ ਨੇ ਕਿਹਾ ਕਿ ਕਿਸਾਨ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਇੱਕ ਸਾਲ ਤੱਕ ਸੜਕਾਂ ’ਤੇ ਬੈਠੇ ਰਹੇ ਪਰ ਕਿਸਾਨਾਂ ਦੀ ਮੰਗਾਂ ਮੰਨਣ ਦੀ ਬਜਾਏ ਸਰਕਾਰ ਨੇ 750 ਕਿਸਾਨਾਂ ਦੀ ਸ਼ਹਾਦਤ ਲੈ ਲਈ। ਉਨ੍ਹਾਂ ਕਿਹਾ ਕਿ ਅੱਜ ਵੀ ਭਾਜਪਾ ਦੀ ਸੰਸਦ ਕੰਗਨਾ ਰਣੌਤ ਦਾ ਬਿਆਨ ਆਇਆ ਹੈ ਕਿ ਹੁਣ ਤਿੰਨ ਖੇਤੀਬਾੜੀ ਕਾਨੂੰਨ ਫਿਰ ਤੋਂ ਲਾਗੂ ਕਰਨ ਦਾ ਸਮਾਂ ਆ ਗਿਆ ਹੈ, ਜੋ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ 750 ਕਿਸਾਨਾਂ ਦੀ ਸ਼ਹਾਦਤ ਲੈਣ ਤੋਂ ਬਾਅਦ ਵੀ ਭਾਜਪਾ ਸੰਸਦ ਮੈਂਬਰ ਅਜਿਹੇ ਬਿਆਨ ਦੇ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਲੋਕਾਂ ਨੂੰ ਇਸ ਤਾਨਾਸ਼ਾਹੀ ਸਰਕਾਰ ਤੋਂ ਮੁਕਤੀ ਦਿਵਾਈ ਜਾਵੇਗੀ।
Advertisement
Advertisement