ਕੰਗਨਾ ਨੇ ਖੇਤੀ ਕਾਨੂੰਨਾਂ ਦੀ ਬਹਾਲੀ ਬਾਰੇ ਟਿੱਪਣੀ ਵਾਪਸ ਲਈ, ਜਤਾਇਆ ਅਫ਼ਸੋਸ
01:11 PM Sep 25, 2024 IST
ਸ਼ਿਮਲਾ, 25 ਸਤੰਬਰ
2021 ਵਿੱਚ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਬਹਾਲ ਕਰਨ ਦੀ ਵਕਾਲਤ ਕਰਦੀ ਟਿੱਪਣੀ ਨੂੰ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵਾਪਸ ਲੈ ਲਿਆ ਹੈ। ਕੰਗਨਾ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਪਾਰਟੀ ਦੇ ਸਟੈਂਡ ਦੀ ਨੁਮਾਇੰਦਗੀ ਨਹੀਂ ਕਰਦੇ ਸਨ। ਭਾਜਪਾ ਆਗੂ ਨੇ ਕਿਹਾ ਕਿ ਉਸਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਨਾ ਸਿਰਫ ਇੱਕ ਕਲਾਕਾਰ ਹੈ, ਬਲਕਿ ਹੁਣ ਭਾਜਪਾ ਦੀ ਮੈਂਬਰ ਵੀ ਹੈ ਅਤੇ ਉਸਦੇ ਬਿਆਨ ਉਸਦੀ ਪਾਰਟੀ ਦੀਆਂ ਨੀਤੀਆਂ ਦੇ ਅਨੁਸਾਰ ਹੋਣੇ ਚਾਹੀਦੇ ਹਨ।
ਕੰਗਨਾ ਨੇ ਕਿਹਾ ਕਿ ਉਸਨੇ ਵਿਵਾਦਪੂਰਨ ਕਾਨੂੰਨਾਂ ’ਤੇ ਆਪਣੇ ਬਿਆਨਾਂ ਨਾਲ ਕਈਆਂ ਨੂੰ ਨਿਰਾਸ਼ ਕੀਤਾ ਹੋ ਸਕਦਾ ਹੈ, ਜਿਸਦਾ ਉਸਨੂੰ ਅਫਸੋਸ ਹੈ। ਉਧਰ ਹਿਮਾਚਲ ਪ੍ਰਦੇਸ਼ ਭਾਜਪਾ ਨੇ ਵੀ ਮੰਡੀ ਦੀ ਸੰਸਦ ਮੈਂਬਰ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ।
ਕੰਗਨਾ ਨੇ ਕਿਹਾ ਕਿ ਉਸਨੇ ਵਿਵਾਦਪੂਰਨ ਕਾਨੂੰਨਾਂ ’ਤੇ ਆਪਣੇ ਬਿਆਨਾਂ ਨਾਲ ਕਈਆਂ ਨੂੰ ਨਿਰਾਸ਼ ਕੀਤਾ ਹੋ ਸਕਦਾ ਹੈ, ਜਿਸਦਾ ਉਸਨੂੰ ਅਫਸੋਸ ਹੈ। ਉਧਰ ਹਿਮਾਚਲ ਪ੍ਰਦੇਸ਼ ਭਾਜਪਾ ਨੇ ਵੀ ਮੰਡੀ ਦੀ ਸੰਸਦ ਮੈਂਬਰ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ।
Advertisement
‘ਐਕਸ’ ’ਤੇ ਇੱਕ ਪੋਸਟ ਵਿੱਚ ਰਣੌਤ ਨੇ ਲਿਖਿਆ ਕਿ ਕਿਸਾਨ ਕਾਨੂੰਨਾਂ ਬਾਰੇ ਮੇਰੇ ਵਿਚਾਰ ਨਿੱਜੀ ਹਨ ਅਤੇ ਉਹ ਉਨ੍ਹਾਂ ਬਿੱਲਾਂ ’ਤੇ ਪਾਰਟੀ ਦੇ ਸਟੈਂਡ ਦੀ ਪ੍ਰਤੀਨਿਧਤਾ ਨਹੀਂ ਕਰਦੇ ਹਨ। ਇਸ ਦੌਰਾਨ ਕੰਗਨਾ ਨੇ ‘ਐਕਸ’ ’ਤੇ ਇੱਕ ਵੀਡੀਓ ਬਿਆਨ ਵੀ ਪੋਸਟ ਕੀਤਾ। ਸੱਤਾਧਾਰੀ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤੀ ਜਨਤਾ ਪਾਰਟੀ ਨੇ ਕੰਗਨਾ ਰਣੌਤ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਇਸ ਤਰ੍ਹਾਂ ਦਾ ਕੋਈ ਬਿਆਨ ਨਾ ਦੇਵੇ।’’ ਪੀਟੀਆਈ
Advertisement