For the best experience, open
https://m.punjabitribuneonline.com
on your mobile browser.
Advertisement

ਕੰਗਨਾ ਥੱਪੜ ਮਾਮਲਾ: ਕਿਸਾਨ ਜਥੇਬੰਦੀਆਂ ਵੱਲੋਂ ਮੁਹਾਲੀ ਵਿਚ ਸੀਆਈਐੱਸਐੱਫ ਮਹਿਲਾ ਕਾਂਸਟੇਬਲ ਦੇ ਹੱਕ ਵਿਚ ਮਾਰਚ

03:12 PM Jun 09, 2024 IST
ਕੰਗਨਾ ਥੱਪੜ ਮਾਮਲਾ  ਕਿਸਾਨ ਜਥੇਬੰਦੀਆਂ ਵੱਲੋਂ ਮੁਹਾਲੀ ਵਿਚ ਸੀਆਈਐੱਸਐੱਫ ਮਹਿਲਾ ਕਾਂਸਟੇਬਲ ਦੇ ਹੱਕ ਵਿਚ ਮਾਰਚ
ਕਿਸਾਨ ਜਥੇਬੰਦੀਆਂ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਵਿਚ ਮਾਰਚ ਕੱਢਦੀਆਂ ਹੋਈਆਂ।
Advertisement

ਚੰਡੀਗੜ੍ਹ, 9 ਜੂਨ
ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਸਣੇ ਕਈ ਕਿਸਾਨ ਜਥੇਬੰਦੀਆਂ ਨੇ ਅੱਜ ਮੁਹਾਲੀ ਵਿਚ ਸੀਆਈਐੱਸਐੱਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਵਿਚ ਮਾਰਚ ਕੱਢਿਆ। ਕੌਰ ਨੇ ਪਿਛਲੇ ਦਿਨੀਂ ਹਵਾਈ ਅੱਡੇ ’ਤੇ ‘ਸਕਿਓਰਿਟੀ ਚੈੱਕ’ ਦੌਰਾਨ ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੇ ਕਥਿਤ ਥੱਪੜ ਮਾਰਿਆ ਸੀ। ਮਾਰਚ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ। ਜਥੇਬੰਦੀਆਂ ਨੇ ਜ਼ੋਰ ਦੇ ਕੇ ਆਖਿਆ ਕਿ ਮਹਿਲਾ ਕਾਂਸਟੇਬਲ ਨਾਲ ਕਿਸੇ ਕਿਸਮ ਦਾ ਧੱਕਾ ਨਾ ਕੀਤਾ ਜਾਵੇ। ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋਏ ਮਾਰਚ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾਵੇ ਕਿ ਇਹ ਘਟਨਾ ਕਿਉਂ ਹੋਈ ਤੇ ਸਬੰਧਤ ਮਹਿਲਾ ਕਾਂਸਟੇਬਲ ਨਾਲ ਕਿਸੇ ਕਿਸਮ ਦਾ ਧੱਕਾ ਜਾਂ ਅਨਿਆਂ ਨਾ ਹੋਵੇ। ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਖਿਲਾਫ਼ ਦਿੱਤੇ ਕਥਿਤ ਭੜਕਾਊ ਬਿਆਨਾਂ ਲਈ ਕੰਗਨਾ ਨੂੰ ਭੰਡਿਆ। ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਭਾਜਪਾ ਆਗੂ ਤੇ ਅਦਾਕਾਰਾ ਰਣੌਤ ਵੱਲੋਂ ਕਿਸਾਨ ਅੰਦੋਲਨ ਵਿਚ ਸ਼ਾਮਲ ਬੀਬੀਆਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਖ਼ਫ਼ਾ ਸੀ। ਉਧਰ ਸੀਆਈਐੱਸਐੱਫ, ਜਿਸ ਕੋਲ ਹਵਾਈ ਅੱਡਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹੈ, ਪਹਿਲਾਂ ਹੀ ਇਸ ਪੂਰੇ ਮਾਮਲੇ ਦੀ ‘ਕੋਰਟ ਆਫ਼ ਇਨਕੁਆਇਰੀ’ ਦੇ ਹੁਕਮ ਦੇ ਚੁੱਕੀ ਹੈ। ਮੁਹਾਲੀ ਪੁਲੀਸ ਨੇ ਕੌਰ ਖਿਲਾਫ਼ ਆਈਪੀਸੀ ਦੀ ਧਾਰਾ 323 ਤੇ 341 ਤਹਿਤ ਕੇਸ ਦਰਜ ਕੀਤਾ ਹੈ ਤੇ ਇਨ੍ਹਾਂ ਦੋਵਾਂ ਧਾਰਾਵਾਂ ਤਹਿਤ ਜ਼ਮਾਨਤ ਹੋ ਸਕਦੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×