ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਗਨਾ ਰਣੌਤ ਨੇ ‘ਤੇਜਸਵੀ’ ਨਾਮ ਨੂੰ ਲੈ ਕੇ ਖਾਧਾ ਟਪਲਾ

07:07 AM May 06, 2024 IST

ਸ਼ਿਮਲਾ: ਅਦਾਕਾਰ ਤੇ ਭਾਜਪਾ ਉਮੀਦਵਾਰ ਕੰਗਨਾ ਰਣੌਤ ਅੱਜ ਇੱਕ ਰੈਲੀ ਦੌਰਾਨ ਰਾਸ਼ਟਰੀ ਜਨਤਾ ਦਲ ਆਗੂ ਤੇਜਸਵੀ ਯਾਦਵ ਨੂੰ ਭੰਡਣ ਮੌਕੇ ਟਪਲਾ ਖਾ ਗਈ ਅਤੇ ਉਸ ਨੇ ਗ਼ਲਤੀ ਨਾਲ ਆਪਣੀ ਪਾਰਟੀ ਦੇ ਸਾਥੀ ਤੇਜਸਵੀ ਸੂਰਿਆ ਦਾ ਨਾਮ ਲੈ ਲਿਆ। ਹਾਲਾਂਕਿ, ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਵੀ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕੇ ਮੰਡੀ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੀ ਹੈ। ਉਨ੍ਹਾਂ ਸੁੰਦਰਨਗਰ ਇਲਾਕੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਦੌਰਾਨ ‘ਇੰਡੀਆ’ ਗੱਠਜੋੜ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਰੋਧੀ ਗੱਠਜੋੜ ‘ਵਿਗੜੇ ਹੋਏ ਸ਼ਹਿਜ਼ਾਦਿਆਂ’ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ, ‘‘ਬਿਗੜੇ ਹੁਏ ਸ਼ਹਿਜ਼ਾਦੋਂ ਕੀ ਏਕ ਪਾਰਟੀ ਹੈ, ਚਾਹੇ ਵੋ ਰਾਹੁਲ ਗਾਂਧੀ ਹੋ ਜਾਏਂ, ਜਿਨ੍ਹੇਂ ਚਾਂਦ ਮੇਂ ਆਲੂ ਉਗਾਨੇ ਹੋਂ, ਤੇਜਸਵੀ ਸੂਰਿਆ ਹੋਂ, ਜੋ ਅਪਨੀ ਗੁੰਡਾਗਰਦੀ ਕਰਤੇ ਹੈਂ, ਮਛਲੀ ਉਛਲ ਉਛਲ ਕੇ ਖਾਤੇ ਹੈਂ।’’ ਇਸ ਬਿਆਨ ਮਗਰੋਂ ਸੋਸ਼ਲ ਮੀਡੀਆ ’ਤੇ ਕੰਗਨਾ ਦਾ ਕਾਫੀ ਮਜ਼ਾਕ ਬਣ ਰਿਹਾ ਹੈ। ਤੇਜਸਵੀ ਸੂਰਿਆ ਦੱਖਣੀ ਬੰਗਲੂਰੂ ਤੋਂ ਸੰਸਦ ਮੈਂਬਰ ਹੈ ਅਤੇ ਭਾਜਪਾ ਦੀ ਟਿਕਟ ’ਤੇ ਇਸ ਹਲਕੇ ਤੋਂ ਚੋਣ ਲੜ ਰਿਹਾ ਹੈ। ਤੇਜਸਵੀ ਯਾਦਵ ਆਰਜੇਡੀ ਆਗੂ ਹੈ। ਉਨ੍ਹਾਂ ਨਰਾਤਿਆਂ ਦੌਰਾਨ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਮੱਛੀ ਖਾਂਦਾ ਨਜ਼ਰ ਆ ਰਿਹਾ ਹੈ। ਭਾਜਪਾ ਨੇ ਇਸ ਨੂੰ ਲੈ ਕੇ ਆਰਜੇਡੀ ਆਗੂ ’ਤੇ ਹਮਲਾ ਬੋਲਿਆ ਸੀ। ਤੇਜਸਵੀ ਨੇ ਕੰਗਨਾ ਦੇ ਭਾਸ਼ਨ ਦੀ ਕਲਿਪ ਸਾਂਝੀ ਕਰਦਿਆਂ ਕਿਹਾ, ‘‘ਯੇਹ ਕੌਨ ਮੋਹਤਰਮਾ ਹੈਂ?’’ -ਪੀਟੀਆਈ

Advertisement

Advertisement
Advertisement