For the best experience, open
https://m.punjabitribuneonline.com
on your mobile browser.
Advertisement

ਕੰਗਨਾ ਕਿਸੇ ‘ਮਾਨਸਿਕ ਰੋਗ’ ਤੋਂ ਪੀੜਤ: ਕਾਂਗਰਸ

06:32 AM May 07, 2024 IST
ਕੰਗਨਾ ਕਿਸੇ ‘ਮਾਨਸਿਕ ਰੋਗ’ ਤੋਂ ਪੀੜਤ  ਕਾਂਗਰਸ
Advertisement

ਮੰਡੀ, 6 ਮਈ
ਕਾਂਗਰਸ ਆਗੂ ਰਾਕੇਸ਼ ਕੁਮਾਰ ਸਿੰਘ ਨੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਵੱਲੋਂ ਕੀਤੇ ‘ਨਿੱਜੀ’ ਹਮਲਿਆਂ ਲਈ ਬੌਲੀਵੁੱਡ ਅਦਾਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਕ ਆਮ ਵਿਅਕਤੀ ਅਜਿਹੇ ‘ਬੇਬੁਨਿਆਦ’ ਬਿਆਨ ਨਹੀਂ ਦੇ ਸਕਦਾ। ਸਿੰਘ, ਜੋ ਮੰਡੀ ਤੇ ਜੋਗਿੰਦਰਨਗਰ ਅਸੈਂਬਲੀ ਹਲਕਿਆਂ ਲਈ ਕਾਂਗਰਸ ਦੇ ਨਿਗਰਾਨ ਹਨ, ਨੇ ਪੱਤਰਕਾਰਾਂ ਨੂੰ ਕਿਹਾ, ‘‘ਕੰਗਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਹੈ ਤੇ ਬੇਤੁਕੇ ਬਿਆਨ ਦੇ ਰਹੀ ਹੈ।’’ ਸਿੰਘ ਨੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੂੰ ਚਾਹੀਦਾ ਹੈ ਕਿ ਉਹ ਕੰਗਨਾ ਦਾ ‘ਕਿਸੇ ਮਾਨਸਿਕ ਰੋਗ ਵਿਭਾਗ ਤੋਂ ਇਲਾਜ ਕਰਵਾਉਣ।’ ਸਿੰਘ ਨੇ ਕਿਹਾ ਕਿ ਕੰਗਨਾ ਵਿਵਾਦਿਤ ਬਿਆਨ ਦੇ ਰਹੀ ਹੈ ਤੇ ਉਸ ਨੂੰ ਇਤਿਹਾਸ ਤੇ ਸਿਆਸਤ ਬਾਰੇ ਘੱਟ ਜਾਣਕਾਰੀ ਹੈ ਅਤੇ ‘ਇਕ ਆਮ ਵਿਅਕਤੀ ਅਜਿਹੇ ਬਿਆਨ ਨਹੀਂ ਦੇ ਸਕਦਾ।’ ਕਾਂਗਰਸ ਆਗੂ ਨੇ ਕੰਗਨਾ ਦੀ ਇਕ ਪੁਰਾਣੀ ਵੀਡੀਓ ਜਿਸ ਵਿਚ ਉਹ ਸੁਭਾਸ਼ ਚੰਦਰ ਬੋਸ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਦੱਸ ਰਹੀ ਹੈ, ਦੇ ਹਵਾਲੇ ਨਾਲ ਕਿਹਾ, ‘‘ਭਾਜਪਾ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਕੰਗਨਾ ਨੂੰ ਇਤਿਹਾਸ ਬਾਰੇ ਥੋੜ੍ਹੀ ਜਾਣਕਾਰੀ ਦੇਣ। ਇਕ ਦੂਜੀ ਜਮਾਤ ਦੇ ਬੱਚੇ ਨੂੰ ਵੀ ਪਤਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਹਨ।’’ ਸਿੰਘ ਨੇ ਕਿਹਾ, ‘‘ਦੇਵਭੂਮੀ ਹਿਮਾਚਲ ਦੇ ਲੋਕ ਕੰਗਨਾ ਵੱਲੋਂ ਕਾਂਗਰਸ ਆਗੂਆਂ ’ਤੇ ਕੀਤੇ ਅਪਮਾਨਜਨਕ ਤੇ ਨਿੱਜੀ ਹਮਲਿਆਂ ਨੂੰ ਲੈ ਕੇ ਗੁੱਸੇ ਵਿਚ ਹਨ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×