ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਵੇਦ ਅਖ਼ਤਰ ਵੱਲੋਂ ਦਰਜ ਮਾਣਹਾਨੀ ਕੇਸ ’ਚ ਕੰਗਨਾ ਨੇ ਬਿਆਨ ਦਰਜ ਕਰਵਾਏ

07:56 AM Oct 05, 2023 IST

ਮੁੰਬਈ, 4 ਅਕਤੂਬਰ
ਗੀਤਕਾਰ ਜਾਵੇਦ ਅਖ਼ਤਰ ਵੱਲੋਂ ਦਰਜ ਕਰਵਾਏ ਗਏ ਮਾਣਹਾਨੀ ਨਾਲ ਸਬੰਧਤ ਕੇਸ ਵਿੱਚ ਫਿਲਮ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਇੱਥੋਂ ਦੀ ਅਦਾਲਤ ’ਚ ਬਿਆਨ ਦਰਜ ਕਰਵਾਏ ਹਨ। ਇਹ ਬਿਆਨ ਸੀਆਰਪੀਸੀ ਦੀ ਧਾਰਾ 313 ਤਹਿਤ ਦਰਜ ਕੀਤਾ ਗਿਆ ਹੈ ਜਿਸ ਤਹਿਤ ਮੁਲਜ਼ਮ ਨੂੰ ਘਟਨਾ ਨਾਲ ਸਬੰਧਤ ਹਾਲਾਤ ਸਮਝਾਉਣ ਦਾ ਮੌਕਾ ਮਿਲਦਾ ਹੈ। ਇਹ ਕਾਰਵਾਈ ਬੰਦ ਕਮਰੇ ’ਚ ਕੀਤੀ ਗਈ। ਸੁਣਵਾਈ ’ਚ ਸ਼ਾਮਲ ਹੋਏ ਵਕੀਲ ਅਨੁਸਾਰ ਕੰਗਨਾ ਨੇ ਟੀਵੀ ’ਤੇ ਇੰਟਰਵਿਊ ਦੇਣ ਦੀ ਗੱਲ ਸਵੀਕਾਰ ਕੀਤੀ ਹੈ ਜਿਸ ਵਿੱਚ ਉਸ ਨੇ ਗੀਤਕਾਰ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਕੰਗਨਾ ਵੱਲੋਂ ਲਿਖਤੀ ਬਿਆਨ ਦਾਖਲ ਕਰਨ ਲਈ ਕੇਸ ਦੀ ਸੁਣਵਾਈ 31 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। -ਪੀਟੀਆਈ

Advertisement

Advertisement