ਕੰਗਨਾ ‘ਐਮਰਜੈਂਸੀ’ ਦੇ ਕੁੱਝ ਦ੍ਰਿਸ਼ਾਂ ’ਤੇ ਕੱਟ ਲਾਉਣ ਲਈ ਸਹਿਮਤ: ਸੈਂਸਰ ਬੋਰਡ
07:07 AM Oct 01, 2024 IST
Advertisement
ਮੁੰਬਈ:
Advertisement
ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਪ੍ਰੋਡਿਊਸਰ ਤੇ ਅਦਾਕਾਰਾ ਕੰਗਨਾ ਰਣੌਤ ਸੈਂਸਰ ਬੋਰਡ ਦੇ ਸੁਝਾਅ ’ਤੇ ਫਿਲਮ ‘ਐਮਰਜੈਂਸੀ’ ਦੇ ਕੁੱਝ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਹਟਾਏ ’ਤੇ ਸਹਿਮਤ ਹੋ ਗਈ ਹੈ। ਜਸਟਿਸ ਬੀਪੀ ਕੋਲਾਬਾਵਾਲਾ ਅਤੇ ਜਸਟਿਸ ਫਿਰਦੌਸ਼ ਪੂਨੀਵਾਲਾ ਦੀ ਬੈਂਚ ਫਿਲਮ ਦੇ ਸਹਿ-ਨਿਰਮਾਤਾ ‘ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜਿਜ਼’ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਇਸ ਪਟੀਸ਼ਨ ਵਿੱਚ ਅਦਾਲਤ ਤੋਂ ਕੰਗਨਾ ਦੀ ਮੁੱਖ ਭੂਮਿਕਾ ਵਾਲੀ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਲਈ ਸੈਂਸਰ ਬੋਰਡ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ। ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਹਾਲਾਂਕਿ, ਫ਼ਿਲਮ ਦੀ ਰਿਲੀਜ਼ ਲਈ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ਕਾਰਨ ਇਹ ਸੈਂਸਰ ਬੋਰਡ ਨਾਲ ਵਿਵਾਦਾਂ ਵਿੱਚ ਘਿਰ ਗਈ। ਰਣੌਤ ਨੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਉਹ ਸਹਿ-ਨਿਰਮਾਤਾ ਵੀ ਹਨ। -ਪੀਟੀਆਈ
Advertisement
Advertisement