ਭ੍ਰਿਸ਼ਟਾਚਾਰ ਤੇ ਵਿਕਾਸ ਕਾਰਜਾਂ ਦੇ ਮੁੱਦੇ ’ਤੇ ਕੰਗ ਨੇ ਕੌਂਸਲ ਨੂੰ ਘੇਰਿਆ
ਪੱਤਰ ਪ੍ਰੇਰਕ
ਕੁਰਾਲੀ, 7 ਜਨਵਰੀ
ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ‘ਆਪ’ ਆਗੂ ਜਗਮੋਹਨ ਸਿੰਘ ਕੰਗ ਨੇ ਭ੍ਰਿਸ਼ਟਾਚਾਰ, ਵਿਕਾਸ ਕਾਰਜਾਂ ਅਤੇ ਸ਼ਹਿਰੀ ਦੀਆਂ ਲਟਕੀਆਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਕੌਂਸਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਕਾਰਜਸਾਧਕ ਸੌਂਪੇ ਪੱਤਰ ਦੀ ਕਾਪੀ ਜਾਰੀ ਕਰਦਿਆਂ ਸ੍ਰੀ ਕੰਗ ਨੇ ਕਿਹਾ ਕਿ ਕੌਂਸਲ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਨਕਸ਼ਾ ਪਾਸ ਕਰਵਾਉਣ ਅਤੇ ਐੱਨਓਸੀ ਲੈਣ ਲਈ ਆਰਕੀਟੈਕਟ ਤੇ ਏਜੰਟਾਂ ਰਾਹੀਂ 30 ਤੋਂ 40 ਹਜ਼ਾਰ ਪ੍ਰਤੀ ਨਕਸ਼ਾ/ਐੱਨਓਸੀ ਕਥਿਤ ਰਿਸ਼ਵਤ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਕੰਮ ਵਿਚੋਲਿਆਂ ਰਾਹੀਂ ਹੋ ਰਿਹਾ ਹੈ। ਸ੍ਰੀ ਕੰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਰੋੜਾਂ ਦੀ ਲਾਗਤ ਨਾਲ ਬਣਵਾਏ ਮਹਾਰਾਣਾ ਪ੍ਰਤਾਪ ਕਮਿਊਨਿਟੀ ਸੈਂਟਰ ਦੀ ਬੇਸਮੈਂਟ, ਬਾਥਰੂਮਾਂ ਤੇ ਹੋਰ ਪ੍ਰਬੰਧਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਇਹ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਏ ਹਨ। ਉਧਰ, ਕਾਜਰਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਸਬੂਤ ਮੰਗੇ ਹਨ। ਸ੍ਰੀ ਭੱਟੀ ਨੇ ਕਿਹਾ ਕਿ ਸ਼ਹੀਦ ਬੇਅੰਤ ਸਿੰਘ ਸਟੇਡੀਅਮ, ਪਾਰਕਾਂ ਅਤੇ ਕਮਿਊਨਿਟੀ ਸੈਂਟਰ ਸਮੇਤ ਹੋਰ ਵਿਕਾਸ ਦੇ ਕੰਮਾਂ ਲਈ ਕੌਂਸਲ ਨਿਰੰਤਰ ਕੰਮ ਕਰ ਰਹੀ ਹੈ।