For the best experience, open
https://m.punjabitribuneonline.com
on your mobile browser.
Advertisement

ਕੰਦੋਵਾਲੀ ਕਤਲ ਕਾਂਡ: ਮ੍ਰਿਤਕਾਂ ਦਾ ਨਮ ਅੱਖਾਂ ਨਾਲ ਸਸਕਾਰ

10:51 AM Apr 07, 2024 IST
ਕੰਦੋਵਾਲੀ ਕਤਲ ਕਾਂਡ  ਮ੍ਰਿਤਕਾਂ ਦਾ ਨਮ ਅੱਖਾਂ ਨਾਲ ਸਸਕਾਰ
ਕੰਦੋਵਾਲੀ ਵਿੱਚ ਸਸਕਾਰ ਦੀ ਰਸਮ ਨਿਭਾਉਂਦੇ ਹੋਏ ਪ੍ਰਿਤਪਾਲ ਸਿੰਘ।
Advertisement

ਪੱਤਰ ਪ੍ਰੇਰਕ
ਚੇਤਨਪੁਰਾ, 6 ਅਪਰੈਲ
ਬੀਤੇ 3-4 ਅਪਰੈਲ ਦੀ ਦਰਮਿਆਨੀ ਰਾਤ ਨੂੰ ਪਿੰਡ ਕੰਦੋਵਾਲੀ ਵਿੱਚ ਇੱਕ ਕਲਯੁੱਗੀ ਪੁੱਤ ਅੰਮ੍ਰਿਤਪਾਲ ਸਿੰਘ ਵੱਲੋਂ ਬੜੀ ਹੀ ਬੇਰਹਿਮੀ ਨਾਲ ਆਪਣੀ ਮਾਂ ਮਨਬੀਰ ਕੌਰ, ਭਾਬੀ ਅਵ੍ਰੀਤ ਕੌਰ ਤੇ ਢਾਈ ਸਾਲਾਂ ਦੇ ਮਾਸੂਮ ਭਤੀਜੇ ਸਮਰੱਥਬੀਰ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਅੱਜ ਪਿੰਡ ਦੇ ਸ਼ਮਸ਼ਾਘਾਟ ਵਿੱਚ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਵੱਲੋਂ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਛੱਤੀਸਗੜ੍ਹ ਪੁਲੀਸ ਵਿੱਚ ਤਾਇਨਾਤ ਮਨਬੀਰ ਕੌਰ ਦੇ ਪਤੀ ਸਰਬਜੀਤ ਸਿੰਘ ਤੇ ਅਵਰੀਤ ਕੌਰ ਦੇ ਪਤੀ ਅਤੇ ਮਾਸੂਮ ਬੱਚੇ ਦੇ ਬਦਨਸੀਬ ਪਿਤਾ ਪ੍ਰਿਤਪਾਲ ਸਿੰਘ ਜੋ ਕਿ ਦੁਬਈ ਵਿੱਚ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ, ਦੇਰ ਰਾਤ ਪਿੰਡ ਪਹੁੰਚੇ ਤੇ ਅੱਜ ਸਵੇਰੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਵੱਲੋਂ ਵੱਲੋਂ ਰੋਂਦੇ ਕਰਲਾਉਂਦਿਆਂ ਮ੍ਰਿਤਕਾਂ ਦੇਹਾਂ ਦਾ ਸਸਕਾਰ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਭਰਾਤਾ ਸੁਖਜਿੰਦਰ ਸਿੰਘ ਸੁੱਖ ਔਜਲਾ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜੋਧ ਸਿੰਘ ਸਮਰਾ, ਡਾ. ਅਵਤਾਰ ਕੌਰ ਅਜਨਾਲਾ, ਕਾਮਰੇਡ ਧਨਵੰਤ ਸਿੰਘ ਖਤਰਾਏ ਕਲਾਂ, ਡਾ. ਸ਼ਮਸ਼ੇਰ ਸਿੰਘ ਕੋਹਰੀ, ਡਾ. ਮਲਕੀਤ ਸਿੰਘ ਮਾਛੀਨੰਗਲ, ਬਲਦੇਵ ਸਿੰਘ ਚੇਤਨਪੁਰਾ, ਬਾਬਾ ਪ੍ਰਭਜੀਤ ਸਿੰਘ ਕੰਦੋਵਾਲੀ, ਸਾਬਕਾ ਸਰਪੰਚ ਸੱਤਿਆਵਰਣਜੀਤ ਸਿੰਘ ਕੰਦੋਵਾਲੀ, ਸਰਪੰਚ ਸੁਖਪਾਲ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਮਾਸੂਮ ਬੱਚੇ ਨੂੰ ਉਸਦੀ ਮਾਂ ਦੇ ਨਾਲ ਇੱਕੋ ਚਿਖਾ ਵਿੱਚ ਰੱਖ ਕੇ ਸਸਕਾਰ ਕੀਤਾ ਗਿਆ।

Advertisement

ਸਹੁਰਾ ਪਰਿਵਾਰ ਨੇ ਕੀਤੀ ਜਾਂਚ ਦੀ ਮੰਗ

ਉੱਧਰ ਪ੍ਰਿਤਪਾਲ ਸਿੰਘ ਦੇ ਸਹੁਰੇ ਤੇ ਅਵਰੀਤ ਕੌਰ ਦੇ ਪੇਕੇ ਪਰਿਵਾਰ ਵੱਲੋਂ ਅੱਜ ਪੁਲੀਸ ਥਾਣਾ ਝੰਡੇਰ ਪੁੱਜ ਕੇ ਮਾਮਲੇ ਦੀ ਮੈਜਿਸਟਰੇਟ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਕਤਲ ਕਾਂਡ ਦੇ ਪਿੱਛੇ ਛਿਪੇ ਕਥਿਤ ਦੋਸ਼ੀਆਂ ਦਾ ਪਤਾ ਲਾਇਆ ਜਾਵੇ ਤਾਂ ਜੋ ਪੂਰਾ ਸੱਚ ਸਾਰਿਆਂ ਦੇ ਸਾਹਮਣੇ ਆ ਸਕੇ। ਉਨ੍ਹਾਂ ਮੰਗ ਕੀਤੀ ਗਈ ਕਿ ਅੰਮ੍ਰਿਤਪਾਲ ਸਿੰਘ ਦੇ ਫੋਨ ਦੀਆਂ ਕਾਲ ਡਟੇਲ ਕਢਵਾਈ ਜਾਵੇ ਤਾਂ ਜੋ ਇਸ ਵਿੱਚ ਸ਼ਾਮਲ ਹੋਰ ਕਥਿਤ ਦੋਸ਼ੀਆਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲ ਸਕਣ।

Advertisement
Author Image

sukhwinder singh

View all posts

Advertisement
Advertisement
×