ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਢੀ ਖੇਤਰ: ਲੋਕ ਪਾਣੀਓਂ ਤਿਹਾਏ, ਵੋਟ ਪਾਉਣ ਕੌਣ ਜਾਏ !

07:57 AM May 29, 2024 IST
ਪਿੰਡ ਪਲਾਹੜ ਵਿੱਚ ਰਾਤ ਨੂੰ ਪਾਣੀ ਲੈਣ ਲਈ ਕਤਾਰ ਵਿੱਚ ਖੜ੍ਹੇ ਲੋਕ।

ਜਗਜੀਤ ਸਿੰਘ
ਮੁਕੇਰੀਆਂ, 28 ਮਈ
ਪੀਣ ਵਾਲੇ ਪਾਣੀ ਤੋਂ ਵਾਂਝੇ ਕੰਢੀ ਦੇ ਪਿੰਡ ਪਲਾਹੜ, ਭੋਲ ਬਦਮਾਣੀਆਂ, ਸੁਖਚੈਨਪੁਰ, ਬਰਿੰਗਲੀ ਅਤੇ ਬਹਿਵਧੀਆ ਦੇ ਮੁਹੱਲਾ ਮੈਰਾ ਵਾਸੀਆਂ ਨੇ ‘ਪਾਣੀ ਨਹੀਂ ਤਾਂ ਵੋਟ ਨਹੀਂ’ ਦਾ ਨਾਅਰਾ ਦਿੱਤਾ ਹੈ। ਕੰਢੀ ਵਾਸੀਆਂ ਦਾ ਮੰਨਣਾ ਹੈ ਕਿ ਜੇ ਸਰਕਾਰਾਂ ਆਜ਼ਾਦੀ ਦੇ ਬਾਅਦ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਕਰਵਾ ਸਕਦੀਆਂ ਤਾਂ ਅਜਿਹੀਆਂ ਸਰਕਾਰਾਂ ਚੁਣਨ ਦਾ ਕੋਈ ਲਾਭ ਨਹੀਂ ਹੈ। ਇਸ ਲਈ ਉਹ ਰੋਸ ਵਜੋਂ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣਗੇ।

ਪਿੰਡ ਪਲਾਹੜ ਵਾਸੀ ਮਨੋਜ ਕੁਮਾਰ ਤੇ ਯਸ਼ਿਵੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੀਜੇ ਦਿਨ ਬਾਅਦ ਜਲ ਸਪਲਾਈ ਦਾ ਪਾਣੀ ਆਉਂਦਾ ਹੈ ਅਤੇ ਉਹ ਵੀ ਰਾਤ ਨੂੰ 12 ਤੋਂ 3 ਵਜੇ ਤੱਕ ਹੀ ਮਿਲਦਾ ਹੈ। ਲੋਕ ਪਾਣੀ ਲਈ ਰਾਤਾਂ ਨੂੰ ਕਤਾਰਾਂ ਵਿੱਚ ਲੱਗੇ ਰਹਿੰਦੇ ਹਨ। ਭੋਲ ਬਦਮਾਣੀਆਂ ਦੇ ਕੈਪਟਨ ਰਾਜੇਸ਼ ਕੁਮਾਰ ਤੇ ਨੀਰਜ ਕੁਮਾਰ ਨੇ ਦੱਸਿਆ ਕਿ ਤੀਜੇ ਦਿਨ ਮਿਲਣ ਵਾਲਾ ਪਾਣੀ ਵੀ ਕਰੀਬ ਡੇਢ ਘੰਟਾ ਕੁ ਹੀ ਆਉਂਦਾ ਹੈ। ਪਿੰਡ ਬਰਿੰਗਲੀ ਦੇ ਅਸ਼ੋਕ ਜਲੇਰੀਆ ਤੇ ਕਿਰਨ ਡੋਗਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਪਲਾਈ ਹੋਣ ਵਾਲਾ ਪਾਣੀ ਪਿੰਡ ਧਰਮਪੁਰ ਤੋਂ ਅਪਲਿਫਟ ਕਰਕੇ ਪਹਿਲਾਂ ਭੋਲ ਬਦਮਾਣੀਆਂ ਟੈਂਕ ਵਿੱਚ ਸਟੋਰ ਕੀਤਾ ਜਾਂਦਾ ਹੈ ਮਗਰੋਂ ਉੱਥੋਂ ਅੱਗੇ ਮੁਹੱਲਾ ਵਾਈਜ਼ ਸਪਲਾਈ ਕੀਤਾ ਜਾਂਦਾ ਹੈ। ਕਰੀਬ 4 ਪਿੰਡਾਂ ਨੂੰ ਇੱਕੋ ਜਲ ਸਪਲਾਈ ਤੋਂ ਪਾਣੀ ਮਿਲਦਾ ਹੋਣ ਕਾਰਨ ਉਹ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਪਿੰਡ ਸੁਖਚੈਨਪੁਰ ਵਾਸੀਆਂ ਨੇ ਦੱਸਿਆ ਕਿ ਉਹ ਲਗਾਤਾਰ ਮਹੀਨੇ ਦਾ ਬਿੱਲ ਭਰਦੇ ਹਨ ਜਦਕਿ ਪੀਣ ਵਾਲਾ ਪਾਣੀ ਉਨ੍ਹਾਂ ਨੂੰ ਅਤਾਂ ਦੀ ਗਰਮੀ ਵਿੱਚ ਵੀ 15 ਕੁ ਦਿਨ ਹੀ ਮਿਲਦਾ ਹੈ। ਉਹ ਜਲ ਸਪਲਾਈ ਦਫ਼ਤਰ ਜਾਂਦੇ ਹਨ ਤਾਂ ਅਧਿਕਾਰੀ ਨਹੀਂ ਮਿਲਦੇ।
Advertisement

ਚੋਣ ਡਿਊਟੀ ਤੋਂ ਵਿਹਲੇ ਹੋ ਕੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ: ਐੱਸਡੀਓ

ਜਲ ਸਪਲਾਈ ਵਿਭਾਗ ਦੇ ਐੱਸਡੀਓ ਸੰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ 2 ਉਪ ਮੰਡਲਾਂ ਦਾ ਚਾਰਜ ਹੈ ਅਤੇ ਦੋ ਜੇਈ ਹਨ। ਉਨ੍ਹਾਂ ਸਣੇ ਸਾਰੇ ਹੀ ਮੁਲਾਜ਼ਮ ਚੋਣ ਡਿਊਟੀਆਂ ਵਿੱਚ ਰੁੱਝੇ ਹੋਣ ਕਾਰਨ ਫੀਲਡ ਵਿੱਚ ਨਹੀਂ ਜਾ ਸਕੇ। ਕੁਝ ਲੋਕਾਂ ਵੱਲੋਂ ਟੁੱਲੂ ਪੰਪ ਲਗਾ ਕੇ ਪੀਣ ਵਾਲਾ ਪਾਣੀ ਹਰੇ ਚਾਰੇ ਤੇ ਸਬਜ਼ੀਆਂ ਲਈ ਵਰਤਿਆ ਜਾ ਰਿਹਾ ਹੈ। ਇਨ੍ਹਾਂ ਖ਼ਿਲਾਫ਼ ਚੋਣ ਡਿਊਟੀਆਂ ਤੋਂ ਵਿਹਲੇ ਹੋ ਕੇ ਕਾਰਵਾਈ ਕਰਕੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।

Advertisement
Advertisement
Advertisement