ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਚਨਜੰਗਾ ਹਾਦਸਾ: ਮਾਲਗੱਡੀ ਤੇ ਐੱਨਜੇਪੀ ਸੰਚਾਲਨ ਅਮਲੇ ਦੀ ਕੁਤਾਹੀ ਸਾਹਮਣੇ ਆਈ

07:21 AM Jun 21, 2024 IST

ਨਵੀਂ ਦਿੱਲੀ, 20 ਜੂਨ
ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ’ਚ 17 ਜੂਨ ਨੂੰ ਹੋਏ ਕੰਚਨਜੰਗਾ ਐਕਸਪ੍ਰੈੱਸ ਹਾਦਸੇ ਦੀ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਨਿਊ ਜਲਪਾਇਗੁੜੀ ਰੇਲ ਡਿਵੀਜ਼ਨ ਦੇ ਸੰਚਾਲਨ ਵਿਭਾਗ ਅਤੇ ਮਾਲ ਗੱਡੀ ਜਿਸ ਨੇ ਯਾਤਰੀਆਂ ਵਾਲੀ ਰੇਲਗੱਡੀ ਨੂੰ ਟੱਕਰ ਮਾਰੀ ਸੀ, ਦੇ ਚਾਲਕ ਅਮਲੇ ਤੋਂ ਕੁਤਾਹੀ ਹੋਈ ਸੀ। ਲੰਘੇ ਸੋਮਵਾਰ ਨੂੰ ਵਾਪਰੇ ਹਾਦਸੇ ’ਚ ਦੋਵਾਂ ਰੇਲ ਗੱਡੀਆਂ ਦੇ ਗਾਰਡਾਂ ਸਣੇ 10 ਵਿਅਕਤੀ ਮਾਰੇ ਗਏ ਸਨ।
ਐਕਸੀਡੈਂਟ ਦੇ ਕਾਰਨਾਂ ਦੀ ਜਾਂਚ ਲਈ ਰੇਲਵੇ ਨੇ ਛੇ ਸੀਨੀਅਰ ਅਧਿਕਾਰੀਆਂ ਦੇ ਜਾਂਚ ਟੀਮ ਬਣਾਈ ਸੀ ਜਿਸ ਨੇ ਮੁੱਢਲੀ ਜਾਂਚ ਰਿਪੋਰਟ ਸੌਂਪੀ ਹੈ।
ਜਾਂਚ ਟੀਮ ਦੇ ਪੰਜ ਅਧਿਕਾਰੀਆਂ ਨੇ ਮਾਲ ਗੱਡੀ ਦੇ ਡਰਾਈਵਰ ’ਤੇ ਸਿਗਲਨ ਤੋੜਨ ਦੇ ਨਾਲ-ਨਾਲ ਰਫ਼ਤਾਰ ਦੀ ਹੱਦ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਜਦਕਿ ਇੱਕ ਨੇ ਇਸ ਨਾਲ ਅਸਹਿਮਤੀ ਜਤਾਉਦਿਆਂ ਕਿਹਾ ਕਿ ਨਿਊ ਜਲਪਾਇਗੁੜੀ ਰੇਲ ਡਿਵੀਜ਼ਨ (ਐੱਨਜੀਪੀ) ਦਾ ਸੰਚਾਲਨ ਵਿਭਾਗ ਰਾਨੀਪਤਰਾ ਤੇ ਛਤਰਹਾਟ ਜੰਕਸ਼ਨ ਵਿਚਾਲੇ ਰੂਟ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕਣ ’ਚ ਅਸਫਲ ਰਿਹਾ। ਬਹੁਤਿਆਂ ਦਾ ਮੰਨਣਾ ਹੈ ਕਿ ਮਾਲਗੱਡੀ ਦੇ ਚਾਲਕ ਅਮਲੇ (ਡਰਾਈਵਰ, ਸਹਾਇਕ ਡਰਾਈਵਰ ਤੇ ਗਾਰਡ) ਵੱਲੋਂ ‘ਖ਼ਤਰਨਾਕ ਸਥਿਤੀ ’ਚ ਆਟੋਮੈਟਿਕ ਸਿਗਨਲ ਪਾਰ ਕਰਨ’ ਤੇ ਰੇਲ ਦੀ ਰਫ਼ਤਾਰ ਸਬੰਧੀ ਨਿਯਮਾਂ ਦਾ ਪਾਲਣਾ ਨਾ ਕਰਨ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਜਦਕਿ ਐੱਨਜੀਪੀ ਡਿਵੀਜਨ ਦੇ ਮੁੱਖ ਲੋਕੋ ਇੰਸਪੈਕਟਰ (ਸੀਐੱਲਆਈ) ਆਪਣੇ ਅਸਹਿਮਤੀ ਨੋਟ ’ਚ ਕਿਹਾ ਕਿ 17 ਜੂਨ ਸਵੇਰੇ 5.50 ਵਜੇ ਤੋਂ ਆਟੋਮੈਟਿਕ ਅਤੇ ਸੈਮੀ-ਆਟੋਮੈਟਿਕ ਸਿਗਨਲ ਕੰਮ ਨਹੀਂ ਕਰ ਰਹੇ ਸਨ। ਉਨ੍ਹਾਂ ਨੇ ਰੇਲ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀ ਸਥਿਤੀ ’ਚ ਉਸ ਡਿਵੀਜ਼ਨ ਨੂੰ ‘ਐਬਸੋਲਿਊਟ ਬਲਾਕ ਸਿਸਟਮ’ (ਇੱਕ ਸਮੇਂ ਸਿਰਫ ਇੱਕ ਰੇਲਗੱਡੀ ਨੂੰ ਆਗਿਆ ਦੇਣ ਦੀ ਪ੍ਰਣਾਲੀ) ’ਚ ਤਬਦੀਲ ਕੀਤਾ ਜਾਣਾ ਚਾਹੀਦਾ ਸੀ। -ਪੀਟੀਆਈ

Advertisement

Advertisement
Advertisement