ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਬੋਜ ਵੱਲੋਂ ਹਲਕੇ ਦੇ ਸਰਪੰਚਾਂ ਤੇ ਬਲਾਕ ਸਮਿਤੀ ਮੈਂਬਰਾਂ ਨਾਲ ਮੀਟਿੰਗ

06:56 AM Mar 29, 2024 IST
ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ।

ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਮਾਰਚ
ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਅਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਹਰਦਿਆਲ ਸਿੰਘ ਵੱਲੋਂ ਕਾਂਗਰਸ ਦੇ ਦਫ਼ਤਰ ਵਿੱਚ ਹਲਕੇ ਦੇ ਸਰਪੰਚਾਂ ਅਤੇ ਬਲਾਕ ਸਮਿਤੀ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਲੋਕ ਸਭਾ ਚੋਣਾਂ ਸਬੰਧੀ ਬੂਥ ਪੱਧਰ ’ਤੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਹੋਇਆ। ਕੰਬੋਜ ਨੇ ਕਿਹਾ ਕਿ ਕਾਂਗਰਸ ਦੇ ਰਾਜ ਕਾਲ ਵਿੱਚ ਹਲਕਾ ਰਾਜਪੁਰਾ ਵਿੱਚ ਵਿਕਾਸ ਕਾਰਜ ਹੋਏ ਹਨ ਜਿਸ ਸਦਕਾ ਬਲਾਕ ਸਮਿਤੀ ਨੂੰ ਕੇਂਦਰ ਸਰਕਾਰ ਵੱਲੋਂ ਸਰਵੋਤਮ ਬਲਾਕ ਸਮਿਤੀ ਦਾ ਐਵਾਰਡ ਦਿੰਦਿਆਂ 25 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਰਾਜਪੁਰਾ ਦੀ ਨਗਰ ਕੌਂਸਲ ਨੂੰ ਸਾਫ਼ ਸਫ਼ਾਈ ਤੇ ਹੋਰ ਸਾਂਭ ਸੰਭਾਲ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੁਰਸਕਾਰ ਦਿੱਤਾ ਤੇ ਇਸੇ ਤਰ੍ਹਾਂ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਨੂੰ ਵਧੀਆ ਸਾਫ਼ ਸਫ਼ਾਈ ਤੇ ਹੋਰ ਕਾਰਜਾਂ ਲਈ ਨੈਸ਼ਨਲ ਐਵਾਰਡ ਦੇ ਨਾਲ 10 ਲੱਖ ਦਾ ਇਨਾਮ ਵੀ ਮਿਲਿਆ ਪਰ ਹੁਣ ਰਾਜਪੁਰਾ ਦੀ ਮੌਜੂਦਾ ਵਿਧਾਇਕਾ ਕਾਂਗਰਸ ਸਮੇਂ ਸ਼ੁਰੂ ਹੋਏ ਹੋਰ ਪ੍ਰਾਜੈਕਟਾਂ ’ਤੇ ਆਪਣੇ ਨਾਮ ਦੇ ਪੱਥਰ ਲਗਵਾ ਕੇ ਝੂਠੀ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਬਲਾਕ ਸਮਿਤੀ ਦੇ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਸੋਸ਼ਲ ਮੀਡੀਆ ਇੰਚਾਰਜ ਜਗਨੰਦਨ ਗੁਪਤਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਕਲੋਲੀ, ਵਕੀਲ ਗਗਨਦੀਪ ਸਿੰਘ ਬੂਟਾ ਸਿੰਘ ਵਾਲਾ, ਨੈਬ ਸਿੰਘ ਮਨੌਲੀ ਸੂਰਤ, ਪ੍ਰਵਾਨ ਸਿੰਘ ਖ਼ਰਾਜਪੁਰ, ਬੂਟਾ ਸਿੰਘ ਪਿਲਖਣੀ, ਚੇਤਨ ਦਾਸ ਖੇੜਾ ਗੱਜੂ, ਲਖਵੀਰ ਸਿੰਘ ਲੱਖੀਂ ਅਬਰਾਵਾਂ, ਰਜਿੰਦਰ ਸਿੰਘ ਮਠਿਆੜਾ, ਜੀਤ ਸਿੰਘ ਪੰਮੀ ਉਗਾਣੀ, ਸੇਵਾ ਸਿੰਘ ਚੱਕ, ਬਹਾਦਰ ਸਿੰਘ ਜੰਗਪੁਰਾ, ਨਛੱਤਰ ਸਿੰਘ ਸੱਤਾ ਭੱਪਲ, ਦਰਸ਼ਨ ਸਿੰਘ ਭਟੇੜੀ ਸਮੇਤ ਵੱਡੀ ਗਿਣਤੀ ‘ਚ ਸਰਪੰਚ ਤੇ ਬਲਾਕ ਸਮਿਤੀ ਮੈਂਬਰ ਮੌਜੂਦ ਰਹੇ।

Advertisement

Advertisement
Advertisement