ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਮਲਜੀਤ ਅਤੇ ਗੁਰਸਿਮਰਨ ਸਾਲਾਨਾ ਵਜ਼ੀਫ਼ੇ ਨਾਲ ਸਨਮਾਨਿਤ

07:56 AM Jun 25, 2024 IST
ਕਮਲਜੀਤ ਅਤੇ ਗੁਰਸਿਮਰਨ ਨੂੰ ਵਜ਼ੀਫਾ ਅਤੇ ਹੋਰ ਸਾਮਾਨ ਦਿੰਦੇ ਹੋਏ ਨਵਚੇਤਨਾ ਕਮੇਟੀ ਦੇ ਨੁਮਾਇੰਦੇ। - ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਜੂਨ
ਨਵਚੇਤਨਾ ਬਾਲ ਭਲਾਈ ਕਮੇਟੀ ਦੀ ਇੱਕ ਮੀਟਿੰਗ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਸਰਕਟ ਹਾਊਸ ਵਿੱਚ ਕੀਤੀ ਗਈ। ਇਸ ਮੌਕੇ ਖਾਸ ਤੌਰ ’ਤੇ ਸੁਰਿੰਦਰ ਸਿੰਘ ਕੰਗ, ਪਰਮਜੀਤ ਸਿੰਘ ਪਨੇਸਰ, ਰਵਿੰਦਰ ਸਿੰਘ, ਡਾ. ਦੀਪਕ ਭਾਟੀਆ, ਅਜੇ ਪ੍ਰਤਾਪ ਸਿੰਘ, ਆਯੂਸ਼ੀ ਗੁਪਤਾ, ਆਸ਼ਿਮਾ ਤੇ ਸ਼ਿਵਾਨੀ ਭਾਟੀਆ ਪੁੱਜੇ। ਸ੍ਰੀ ਸੇਖੋਂ ਨੇ ਦੱਸਿਆ ਕਿ ਨਵਚੇਤਨਾ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤਹਿਤ ਕੁਝ ਹੋਣਹਾਰ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਲਈ ਗਈ ਹੈ ਜਿਸ ਤਹਿਤ ਅੱਜ ਕਮਲਜੀਤ ਸਿੰਘ ਅਤੇ ਗੁਰਸਿਮਰਨ ਕੌਰ ਨੂੰ ਛੇ-ਛੇ ਮਹੀਨੇ ਦਾ ਵਜ਼ੀਫਾ, ਵਰਦੀ ਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ।
ਨਵਚੇਤਨਾ ਯੂਥ ਵਿੰਗ ਦੇ ਪ੍ਰਧਾਨ ਆਯੂਸ਼ੀ ਗੁਪਤਾ ਅਤੇ ਸ਼ਿਵਾਨੀ ਭਾਟੀਆ ਨੇ ਦੱਸਿਆ ਕਿ ਨਵਚੇਤਨਾ ਵੱਲੋਂ ਇਹ ਮਦਦ ਉਦੋਂ ਤੱਕ ਕੀਤੀ ਜਾਵੇਗੀ ਜਦੋਂ ਤੱਕ ਇਹ ਪੜ੍ਹਾਈ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਹੇਠ ਬੱਚਿਆਂ ਨੂੰ ਸਾਈਕਲ, ਮੋਬਾਈਲ ਅਤੇ ਹੋਰ ਜ਼ਰੂਰਤ ਦਾ ਸਾਮਾਨ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।

Advertisement

Advertisement