For the best experience, open
https://m.punjabitribuneonline.com
on your mobile browser.
Advertisement

ਪਾਵਰ ਲਿਫਟਿੰਗ ਵਿੱਚ ਕਮਲਦੀਪ ਨੇ ਤਿੰਨ ਸੋਨ ਤਗ਼ਮੇ ਜਿੱਤੇ

07:24 AM Jul 23, 2024 IST
ਪਾਵਰ ਲਿਫਟਿੰਗ ਵਿੱਚ ਕਮਲਦੀਪ ਨੇ ਤਿੰਨ ਸੋਨ ਤਗ਼ਮੇ ਜਿੱਤੇ
Advertisement

ਰਾਜਪੁਰਾ: ਕਮਲਦੀਪ ਸਿੰਘ ਵਾਸੀ ਭਾਰਤ ਕਲੋਨੀ ਪੁਰਾਣਾ ਰਾਜਪੁਰਾ ਨੇ ਆਲ ਇੰਡੀਆ ਪ੍ਰੋ ਲੀਗ ਰਾਅ ਪਾਵਰ ਲਿਫ਼ਟਿੰਗ ਫੈਡਰੇਸ਼ਨ ਕੱਪ ਚੈਂਪੀਅਨਸ਼ਿਪ 2024 ਵਿੱਚ ਪੰਜਾਬ ਲਈ ਤਿੰਨ ਸੋਨ ਤਗ਼ਮੇ ਜਿੱਤੇ। ਇਸੇ ਕਾਰਨ ਉਹ ਵਿਸ਼ਵ ਰਾਅ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਸਬੰਧੀ ਭਾਰਤ ਦੀ ਟੀਮ ਲਈ ਵੀ ਚੁਣਿਆ ਗਿਆ। ਕਮਲਦੀਪ ਦੇ ਪਿਤਾ ਕੁਲਦੀਪ ਸਿੰਘ ਜੋ ਕਿ ਸਬ ਅਰਬਨ ਫੋਕਲ ਪੁਆਇੰਟ ਰਾਜਪੁਰਾ ਵਿਖੇ ਸਹਾਇਕ ਲਾਈਨਮੈਨ ਵਜੋਂ ਤਾਇਨਾਤ ਹੈ, ਨੇ ਦਿੰਦਿਆਂ ਦੱਸਿਆ ਕਿ ਕਮਲਦੀਪ 13 ਤੋਂ 14 ਜੁਲਾਈ ਤੱਕ ਆਈਆਰਡੀਟੀ ਆਡੀਟੋਰੀਅਮ, ਦੇਹਰਾਦੂਨ, ਉੱਤਰਾਖੰਡ ਵਿਖੇ ਪੇਸ਼ੇਵਾਰ ਰਾਅ ਪਾਵਰ ਲਿਫ਼ਟਿੰਗ ਸੰਗਠਨ ਯੂਰਪ ਵੱਲੋਂ ਆਲ ਇੰਡੀਆ ਪ੍ਰੋ ਲੀਗ ਫੈਡਰੇਸ਼ਨ ਕੱਪ ਰਾਅ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਦੌਰਾਨ ਫੁੱਲ ਪਾਵਰ ਲਿਫ਼ਟਿੰਗ ਈਵੈਂਟ ਵਿੱਚ 472.5 ਕਿੱਲੋ ਭਾਰ ਚੁੱਕ ਕੇ ਟੀਨ ਏਜਰ ਵੇਟ ਵਰਗ ਵਿੱਚ ਤਿੰਨ ਸੋਨ ਤਗ਼ਮੇ ਜਿੱਤੇ। ਉਸ ਦੀ ਅਕਤੂਬਰ ਵਿੱਚ ਯੂਰਪ ਵਿੱਚ ਹੋਣ ਵਾਲੀ ਵਿਸ਼ਵ ਰਾਅ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਲਹਂ ਵੀ ਚੋਣ ਹੋਈ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×