ਅਗਰਸੇਨ ਸਮਿਤੀ ਦੇ ਪ੍ਰਧਾਨ ਬਣੇ ਕਮਲ ਬਾਂਸਲ
06:56 AM Apr 15, 2024 IST
ਜਗਰਾਉਂ: ਅਗਰਵਾਲ ਸਮਾਜ ਜਗਰਾਉਂ ਦੀ ਮੁੱਖ ਸੰਸਥਾ ਸ੍ਰੀ ਅਗਰਸੇਨ ਸਮਿਤੀ ਦੀ ਮੀਟਿੰਗ ਜਨਰਲ ਸਕੱਤਰ ਗੌਰਵ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨ ਅਨਮੋਲ ਗਰਗ ਨੇ ਸਮੂਹ ਮੈਂਬਰਾਂ ਨੂੰ ਆਪਣੇ ਪ੍ਰਧਾਨ ਦਾ ਕਾਰਜਕਾਲ ਪੂਰਾ ਹੋਣ ’ਤੇ ਨਵੇਂ ਪ੍ਰਧਾਨ ਦੀ ਚੋਣ ਕਰਨ ਦੀ ਅਪੀਲ ਕੀਤੀ। ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਕਮਲਦੀਪ ਬਾਂਸਲ ਨੂੰ ਨਵਾਂ ਪ੍ਰਧਾਨ ਚੁਣਿਆ। ਇਸ ਦੌਰਾਨ ਸਮੂਹ ਮੈਂਬਰਾਂ ਨੇ ਅਨਮੋਲ ਗਰਗ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ। ਪ੍ਰਧਾਨ ਚੁਣੇ ਕਮਲਦੀਪ ਬਾਂਸਲ ਅਤੇ ਅਨਮੋਲ ਗਰਗ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੀਪਕ ਗੋਇਲ, ਅਮਿਤ ਬਾਂਸਲ, ਪੁਨੀਤ ਬਾਂਸਲ, ਮੋਹਿਤ ਗੋਇਲ, ਗੌਰਵ ਸਿੰਗਲਾ, ਦੀਪਕ ਗੋਇਲ, ਹਰਸ਼ ਸਿੰਗਲਾ ਤੇ ਰਾਜੀਵ ਗੋਇਲ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement