ਕਮਲ ਬੰਗਾ ਦੀ ਪੁਸਤਕ ‘ਕਾਵਿ ਕ੍ਰਿਸ਼ਮਾ’ ਲੋਕ ਅਰਪਣ
08:04 AM Aug 27, 2024 IST
ਫਗਵਾੜਾ: ਪੰਜਾਬ ਭਵਨ ਸਰੀ (ਕੈਨੇਡਾ) ਵੱਲੋਂ ਕਰਵਾਏ ਗਏ ‘ਨਵੀਆਂ ਕਲਮਾਂ ਨਵੀਂ ਉਡਾਣ’ ਸਮਾਗਮ ਦੌਰਾਨ ਪੰਜਾਬੀ ਗ਼ਜ਼ਲਗੋ ਕਮਲ ਬੰਗਾ ਸੈਕਰਾਮੈਂਟੋ ਦੀ ਕਿਤਾਬ ‘ਕਾਵਿ-ਕ੍ਰਿਸ਼ਮਾ’ ਸੁੱਖੀ ਬਾਠ ਮੁੱਖ ਸੰਚਾਲਕ ਪੰਜਾਬ ਭਵਨ ਸਰੀ ਵੱਲੋਂ ਬਲੱਡ ਸੈਂਟਰ ਫਗਵਾੜਾ ਵਿੱਚ ਲੋਕ ਅਰਪਣ ਕੀਤੀ ਗਈ। ਸੁੱਖੀ ਬਾਠ ਨੇ ਕਿਹਾ ਕਿ ਪੰਜਾਬੀ ਬੋਲੀ ਨੂੰ ਕੋਈ ਖ਼ਤਰਾ ਨਹੀਂ ਹੈ, ਇਸ ਨੂੰ ਦੇਸ਼ ਵਿਦੇਸ਼ ’ਚ ਬੋਲਣ ਵਾਲਿਆਂ ਦੀ ਗਿਣਤੀ 12 ਕਰੋੜ ਤੋਂ ਵੱਧ ਹੈ। ਲੇਖਕਾਂ ਨੂੰ ਜ਼ਮੀਨ ਪੱਧਰ ’ਤੇ ਲੋਕ ਸਮੱਸਿਆਵਾਂ ਨੂੰ ਆਪਣੀ ਲੇਖਣੀ ਦਾ ਧੁਰਾ ਬਣਾਉਣਾ ਚਾਹੀਦਾ ਹੈ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਲੇਖਕ ਤੇ ਕਾਲਮਨਵੀਸ ਨੇ ਕਮਲ ਬੰਗਾ ਸੈਕਰਾਮੈਂਟੋ ਦੀ 18ਵੀ ਕਿਤਾਬ ਛਾਪਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕਮਲ ਬੰਗਾ ਸੂਖਮ ਰੰਗਾ ਦਾ ਸ਼ਾਇਰ ਹੈ। ਇਸ ਮੌਕੇ ਵੱਡੀ ਗਿਣਤੀ ’ਚ ਲੇਖਕ, ਪਾਠਕ, ਵਿਦਿਆਰਥੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement