For the best experience, open
https://m.punjabitribuneonline.com
on your mobile browser.
Advertisement

ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਨਾਮਜ਼ਦਗੀ ਕਾਗਜ਼ ਭਰੇ

07:55 AM Apr 30, 2024 IST
ਗਾਂਡੇਯ ਵਿਧਾਨ ਸਭਾ ਸੀਟ ਤੋਂ ਕਲਪਨਾ ਸੋਰੇਨ ਨੇ ਨਾਮਜ਼ਦਗੀ ਕਾਗਜ਼ ਭਰੇ
Advertisement

ਰਾਂਚੀ: ਜੇਲ੍ਹ ਵਿੱਚ ਬੰਦ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਨੇ ਸੂਬੇ ਦੀ ਗਾਂਡੇਯ ਵਿਧਾਨ ਸਭਾ ਸੀਟ ਤੋਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਉਮੀਦਵਾਰ ਵਜੋਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਗਾਂਡੇਯ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ 20 ਮਈ ਨੂੰ ਸੂਬੇ ਦੀਆਂ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਵੇਗੀ। ਗਿਰਡੀਹ ਜ਼ਿਲ੍ਹੇ ਦੀ ਇਹ ਵਿਧਾਨ ਸਭਾ ਸੀਟ ਜੇਐੱਮਐੱਮ ਦੇ ਵਿਧਾਇਕ ਸਰਫਰਾਜ਼ ਅਹਿਮਦ ਦੇ ਅਸਤੀਫ਼ੇ ਮਗਰੋਂ ਖਾਲੀ ਹੋ ਗਈ ਸੀ। ਕਲਪਨਾ (48) ਜਦੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪੁੱਜੀ ਤਾਂ ਸੂਬੇ ਦੇ ਮੁੱਖ ਮੰਤਰੀ ਚੰਪਈ ਸੋਰੇਨ, ਉਨ੍ਹਾਂ ਦੇ ਦਿਓਰ ਬਸੰਤ ਸੋਰੇਨ, ਝਾਰਖੰਡ ਕਾਂਗਰਸ ਦੇ ਪ੍ਰਧਾਨ ਰਾਜੇਸ਼ ਠਾਕੁਰ ਅਤੇ ਸੂਬਾ ਸਰਕਾਰ ਦੇ ਮੰਤਰੀ ਆਲਮਗੀਰ ਆਲਮ ਅਤੇ ਸੱਤਿਆਨੰਦ ਭੋਕਤਾ ਉਨ੍ਹਾਂ ਨਾਲ ਹਾਜ਼ਰ ਸਨ। ਕਲਪਨਾ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮਗਰੋਂ ਕਿਹਾ, ‘‘ਸਾਨੂੰ ਇੱਕ ਹੋਰ ਮੌਕਾ ਦਿਓ। ਸਾਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ। ਇਹ ਚੋਣਾਂ ਗਾਂਡੇਯ ਦੇ ਲੋਕਾਂ ਲਈ ਹੋ ਰਹੀਆਂ ਹਨ।’’ ਵਿਰੋਧੀ ਗੱਠਜੋੜ ‘ਇੰਡੀਆ’ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸੂਬੇ ਅਤੇ ਦੇਸ਼ ਵਿੱਚ ਇਹ ਗੱਠਜੋੜ ਮਜ਼ਬੂਤ ਹੈ। -ਪੀਟੀਆਈ

Advertisement

Advertisement
Author Image

Advertisement
Advertisement
×