For the best experience, open
https://m.punjabitribuneonline.com
on your mobile browser.
Advertisement

ਗਣੇਸ਼ ਉਤਸਵ ਨੂੰ ਸਮਰਪਿਤ ਕਲਸ਼ ਯਾਤਰਾ

07:57 AM Sep 08, 2024 IST
ਗਣੇਸ਼ ਉਤਸਵ ਨੂੰ ਸਮਰਪਿਤ ਕਲਸ਼ ਯਾਤਰਾ
ਲਹਿਰਾਗਾਗਾ ਵਿੱਚ ਕਲਸ਼ ਯਾਤਰਾ ਨੂੰ ਰਵਾਨਾ ਕਰਦੇ ਹੋਏ ਵਿਧਾਇਕ ਬਰਿੰਦਰ ਗੋਇਲ।
Advertisement

ਲਹਿਰਾਗਾਗਾ: ਇੱਥੇ ਪ੍ਰਾਚੀਨ ਸ਼ਿਵ ਦੁਰਗਾ ਮੰਦਰ ਕਮੇਟੀ ਵੱਲੋਂ ਗਣੇਸ਼ ਉਤਸਵ ਮੌਕੇ ਕਲਸ਼ ਯਾਤਰਾ ਕੀਤੀ ਗਈ, ਜਿਸ ਦੀ ਸ਼ੁਰੂਆਤ ‘ਆਪ’ ਵਿਧਾਇਕ ਬਰਿੰਦਰ ਗੋਇਲ ਨੇ ਕੀਤੀ। ਇਸੇ ਤਰ੍ਹਾਂ ਮੁੱਖ ਬਾਜ਼ਾਰ ਵਿੱਚ ਸਨਾਤਨ ਧਰਮ ਮੰਦਰ ਵੱਲੋਂ ਵੀ ਗਣੇਸ਼ ਉਤਸਵ ਮੌਕੇ ਕਲਸ਼ ਯਾਤਰਾ ਕੱਢੀ ਗਈ, ਜਿਸ ਨੂੰ ਵਿਧਾਇਕ ਦੇ ਭਰਾ ਅਤੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਜੀਵਨ ਗੋਇਲ ਅਤੇ ਵਿਧਾਇਕ ਦੀ ਪਤਨੀ ਸੀਮਾ ਗੋਇਲ ਨੇ ਰਵਾਨਾ ਕੀਤਾ। ਇਸ ਪ੍ਰੋਗਰਾਮ ਤਹਿਤ ਮੰਡੀ ਵਾਲੇ ਮੰਦਿਰਾਂ ਵਿੱਚ ਹਰ ਰੋਜ਼ ਸ਼ਾਮ ਨੂੰ 7 ਵਜੇ ਗਣੇਸ਼ ਜੀ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ, ਰਿੰਕੂ ਸ਼ਰਮਾ, ‘ਆਪ’ ਦੇ ਦਫਤਰ ਇੰਚਾਰਜ ਮਨਜੀਤ ਮੱਖਣ ਤੇ ਵਿੱਕੀ ਸ਼ਰਮਾ ਹਰਿਆਊ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement