For the best experience, open
https://m.punjabitribuneonline.com
on your mobile browser.
Advertisement

ਮਾਤਾ ਸੁੰਦਰੀ ਗਰਲਜ਼ ਕਾਲਜ ’ਚ ਕਲਾ ਕਿਤਾਬ ਮੇਲਾ ਸ਼ੁਰੂ

06:22 AM Mar 27, 2024 IST
ਮਾਤਾ ਸੁੰਦਰੀ ਗਰਲਜ਼ ਕਾਲਜ ’ਚ ਕਲਾ ਕਿਤਾਬ ਮੇਲਾ ਸ਼ੁਰੂ
ਸਨਮਾਨੀਆਂ ਸ਼ਖ਼ਸੀਅਤਾਂ ਨਾਲ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਆਗੂ। -ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ
ਮਾਨਸਾ, 26 ਮਾਰਚ
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ 27ਵਾਂ ਕਲਾ ਕਿਤਾਬ ਮੇਲਾ ਸਥਾਨਕ ਮਾਤਾ ਸੁੰਦਰੀ ਗਰਲਜ਼ ਕਾਲਜ ਵਿੱਚ ਸ਼ੁਰੂ ਹੋਇਆ। ‘ਸੁਣੋ ਕਲਾ ਅਤੇ ਕਲਮ ਏ ਵਾਰਸੋ ਓਏ!’ ਉਦਘਾਟਨੀ ਸੈਸ਼ਨ ਤਹਿਤ ‘ਵਰਤਮਾਨ ਦੌਰ ਵਿਚ ਸਾਹਿਤ ਅਤੇ ਕਲਾਵਾਂ ਦੀ ਜਵਾਬਦੇਹੀ’ ਸਿਰਲੇਖ ਹੇਠ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਾਹਿਤ ਅਤੇ ਕਲਾਵਾਂ ਨੇ ਹਮੇਸ਼ਾ ਨਾਬਰੀ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਵਿਸੇਸ਼ ਮਹਿਮਾਨ ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਨੇ ਕਿਹਾ ਕਿ ਕਲਾ ਅਤੇ ਸਾਹਿਤ ਦਾ ਕੰਮ ਲੋਕ ਭਲਾਈ ਲਈ ਵਚਨਬੱਧ ਹੋਣਾ ਹੈ। ਸਰਵ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ ਅਤੇ ਉੱਘੇ ਨਾਟਕਕਾਰ ਡਾ. ਸਵਰਾਜਬੀਰ ਨੇ ਇਕਸੁਰ ਹੁੰਦੇ ਹੋਏ ਕਿਹਾ ਕਿ ਬਾਬੇ ਫਰੀਦ ਤੋਂ ਸ਼ੁਰੂ ਬਾਬੇ ਨਾਨਕ ਤੱਕ ਅਤੇ ਵਰਤਮਾਨ ਸਮੇਂ ਦੇ ਸਾਹਿਤ ਅਤੇ ਕਲਾਵਾਂ ਨੇ ਖਾਸ ਕਰ ਕੇ ਨਿਮਨ ਵਰਗ ਦੀ ਤ੍ਰਾਸਦੀ ਨੂੰ ਬਿਆਨ ਕੀਤਾ ਹੈ। ਮੰਚ ਦੇ ਕਨਵੀਨਰ ਡਾ. ਕੁਲਦੀਪ ਦੀਪ ਨੇ ਕਿਹਾ ਕਿ ਮੇਲੇ ਦਾ ਉਦੇਸ਼ ਕਲਾ ਅਤੇ ਸਾਹਿਤ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ ਹੈ। ਪ੍ਰੋਗਰਾਮ ਦਾ ਸੰਚਾਲਨ ਡਾ. ਹਰਵਿੰਦਰ ਸਿਰਸਾ ਅਤੇ ਸਰਪ੍ਰਸਤ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਕੀਤਾ।
ਮਾਲਵਾ ਆਰਟ ਅਤੇ ਕਲਚਰਲ ਸੁਸਾਇਟੀ ਮੁਹਾਲੀ ਵੱਲੋਂ ਪ੍ਰੀਤਮ ਰੁਪਾਲ ਦੀ ਨਿਰਦੇਸ਼ਨਾ ਹੇਠ ਮਲਵਈ ਗਿੱਧੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪੰਜਾਬੀ ਸਿਨੇਮਾ ਦੀ ਅਦਾਕਾਰ ਪਦਮਸ਼੍ਰੀ ਨਿਰਮਲ ਰਿਸ਼ੀ ਦਾ ਰੂਬਰੂ ਬਾ-ਕਮਾਲ ਰਿਹਾ। ਪ੍ਰੋਗਰਾਮ ਦੀ ਪ੍ਰਧਾਨਗੀ ਰੰਗਮੰਚ ਅਦਾਕਾਰ ਮਨਜੀਤ ਔਲਖ ਨੇ ਕੀਤੀ ਅਤੇ ਪ੍ਰੋਗਰਾਮ ਦਾ ਸੰਚਾਲਨ ਡਾ. ਸੁਪਨਦੀਪ ਕੌਰ, ਬਲਰਾਜ ਮਾਨ ਅਤੇ ਰਾਜ ਜੋਸ਼ੀ ਨੇ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×