For the best experience, open
https://m.punjabitribuneonline.com
on your mobile browser.
Advertisement

ਫਗਵਾੜਾ ਵਿੱਚ ਕਾਲਾ ਕੱਛਾ ਗਰੋਹ ਸਰਗਰਮ

07:17 AM Jun 11, 2024 IST
ਫਗਵਾੜਾ ਵਿੱਚ ਕਾਲਾ ਕੱਛਾ ਗਰੋਹ ਸਰਗਰਮ
ਘਟਨਾ ਸਬੰਧੀ ਜਾਣਕਾਰੀ ਦਿੰਦਾ ਹੋਇਆ ਵਿਵੇਕ ਚੋਪੜਾ।
Advertisement

ਪੱਤਰ ਪ੍ਰੇਰਕ
ਫਗਵਾੜਾ, 10 ਜੂਨ
ਇੱਥੇ ਤੜਕਸਾਰ ਪਟੇਲ ਨਗਰ ’ਚ ਕਾਲਾ ਕੱਛਾ ਗਰੋਹ ਦੇ ਛੇ ਲੁਟੇਰਿਆਂ ਨੇ ਸ਼ਹਿਰ ਦੇ ਇੱਕ ਪ੍ਰਮੁੱਖ ਡਾਕਟਰ, ਸਨਅਤਕਾਰ ਦੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਹੋਣ ਮਗਰੋਂ ਉਹ ਖੋਥੜਾ ਰੋਡ ’ਤੇ ਸਥਿਤ ਇੱਕ ਫ਼ਾਰਮ ਹਾਊਸ ’ਚ ਦਾਖ਼ਲ ਹੋ ਕੇ ਇੱਕ ਮੋਟਰਸਾਈਕਲ ਤੇ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਪੜਾ ਕਰਾਕਰੀ ਹਾਊਸ ਦੇ ਮਾਲਕ ਵਿਵੇਕ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਫਾਰਮ ਹਾਊਸ ’ਚ ਰਾਤ ਸਮੇਂ ਅੱਧੀ ਦਰਜਨ ਵਿਅਕਤੀ ਦਾਖਲ ਹੋਏ ਜਿਨ੍ਹਾਂ ਨੇ ਕਾਲੇ ਕੱਛੇ ਪਾਏ ਹੋਏ ਸਨ। ਇਨ੍ਹਾਂ ਨੇ ਦਰਵਾਜ਼ਾ ਤੋੜ ਕੇ ਅੰਦਰੋਂ ਇੱਕ ਬੁਲੇਟ ਮੋਟਰਸਾਈਕਲ ਤੇ ਇੱਕ ਐਕਟਿਵਾ ਚੋਰੀ ਕਰ ਲਈ ਤੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ।
ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲੀਸ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਇਨ੍ਹਾਂ ਇੱਥੋਂ ਦੇ ਪਟੇਲ ਨਗਰ ਵਿੱਚ ਇੱਕ ਪ੍ਰਮੁੱਖ ਡਾਕਟਰ ਦੇ ਘਰ ਵੀ ਲੁੱਟ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੇ ਜਾਗਣ ਕਾਰਨ ਲੁਟੇਰੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਡਾਕਟਰ ਦੇ ਘਰ ਦੇ ਨਾਲ ਲੱਗਦੇ ਇੱਕ ਸਨਅਤਕਾਰ ਦੇ ਘਰ ਵੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਘਰ ਦਾ ਗੇਟ ਜ਼ਿਆਦਾ ਉੱਚਾ ਹੋਣ ਤੇ ਅੰਦਰ ਕੁੱਤੇ ਹੋਣ ਕਰਕੇ ਉੱਥੋਂ ਵੀ ਇਸ ਕਰਕੇ ਭੱਜ ਗਏ। ਬਾਅਦ ’ਚ ਇਨ੍ਹਾਂ ਕਰਾਕਰੀ ਹਾਊਸ ਦੇ ਮਾਲਕ ਨੂੰ ਨਿਸ਼ਾਨਾ ਬਣਾਇਆ। ਐੱਸਐੱਚਓ ਜਤਿੰਦਰ ਕੁਮਾਰ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

Advertisement
Author Image

Advertisement
Advertisement
×