For the best experience, open
https://m.punjabitribuneonline.com
on your mobile browser.
Advertisement

ਕਾਜੋਲ ਨੇ ਰਾਣੀ ਮੁਖਰਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ

07:27 AM Mar 22, 2024 IST
ਕਾਜੋਲ ਨੇ ਰਾਣੀ ਮੁਖਰਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ
Advertisement

ਮੁੰਬਈ: ਅਦਾਕਾਰਾ ਕਾਜੋਲ ਨੇ ਆਪਣੀ ਚਚੇਰੀ ਭੈਣ ਅਤੇ ਅਦਾਕਾਰਾ ਰਾਣੀ ਮੁਖਰਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਰਾਣੀ ਮੁਖਰਜੀ ਹੁਣ 46 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦਾ ਅੱਜ ਜਨਮਦਿਨ ਹੈ। ਕਾਜੋਲ ਨੇ ਰਾਣੀ ਮੁਖਰਜੀ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਉਸ ਲਈ ਨਵਾਂ ਵਰ੍ਹਾਂ ਖੁਸ਼ੀਆਂ ਲੈ ਕੇ ਆਵੇ। ਕਾਜੋਲ ਨੇ ਸੋਸ਼ਲ ਮੀਡੀਆ ’ਤੇ ਦੁਰਗਾ ਪੂਜਾ ਸਮਾਰੋਹ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਦੋਵੇਂ ਭੈਣਾਂ ਇੱਕ ਦੂਜੇ ਨੂੰ ਗਲ ਨਾਲ ਲਾ ਰਹੀਆਂ ਹਨ। ਕਾਜੋਲ ਨੇ ਲਾਲ ਬਾਰਡਰ ਵਾਲੀ ਸੁਨਹਿਰੀ ਸਾੜੀ ਅਤੇ ਉਸ ਨਾਲ ਮਿਲਦਾ ਬਲਾਊਜ ਪਾਇਆ ਹੋਇਆ ਹੈ। ਉਸ ਦੇ ਵਾਲ ਜੂੜੇ ਨਾਲ ਬੰਨ੍ਹੇ ਹੋਏ ਹਨ। ਉਸ ਨੇ ਵੱਡੀ ਉਨਾਭੀ ਰੰਗ ਦੀ ਬਿੰਦੀ ਅਤੇ ਮੈਚਿੰਗ ਚੂੜੀਆਂ ਪਾਈਆਂ ਹੋਈਆਂ ਹਨ। ਉਧਰ, ਰਾਣੀ ਨੇ ਸੁਨਹਿਰੀ ਬਾਰਡਰ ਵਾਲੀ ਸਾੜੀ ਪਾਈ ਹੋਈ ਹੈ। ਉਹ ਦੇਵੀ ਦੁਰਗਾ ਦੀ ਮੂਰਤੀ ਦੇ ਪਿੱਛੇ ਪੋਜ਼ ਬਣਾ ਕੇ ਖੜ੍ਹੀ ਹੈ। ਸੋਸ਼ਲ ਮੀਡੀਆ ’ਤੇ ਪਾਈ ਪੋਸਟ ਦੀ ਕੈਪਸ਼ਨ ਹੇਠ ਲਿਖਿਆ ਹੈ, ‘ਜਨਮ ਦਿਨ ਮੁਬਾਰਕ ਹੋ, ਰਾਣੀ ਮੁਖਰਜੀ.....ਇਹ ਸਾਲ ਉਨ੍ਹਾਂ ਪਲਾਂ ਨਾਲ ਭਰਿਆ ਹੋਵੇ ਜੋ ਤੈਨੂੰ ਮੁਸਕਰਾਏ ਅਤੇ ਹਸਾਏ।’ ਰਾਣੀ ਮੁਖਰਜੀ ਨੂੰ ਆਖਰੀ ਵਾਰ ਆਸ਼ਿਮਾ ਛਿੱਬਰ ਵੱਲੋਂ ਬਣਾਈ ਫ਼ਿਲਮ ‘ਮਿਸੇਜ ਚੈਟਰਜੀ ਵਰਸਿਜ਼ ਨਾਰਵੇ’ ਵਿੱਚ ਦੇਖਿਆ ਗਿਆ ਸੀ। ਫ਼ਿਲਮ ਵਿੱਚ ਨੀਨਾ ਗੁਪਤਾ ਅਤੇ ਜਿਮ ਸਰਵ ਵੀ ਹੈ। ਕਾਜੋਲ ਹੁਣ ਫ਼ਿਲਮ ‘ਸਰਜ਼ਮੀਨ’, ‘ਦੋ ਪਤੀ’ ਅਤੇ ‘ਮਾਂ’ ਵਿੱਚ ਨਜ਼ਰ ਆਏਗੀ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×