For the best experience, open
https://m.punjabitribuneonline.com
on your mobile browser.
Advertisement

ਕੈਥਲ: ‘ਖਾਲਿਸਤਾਨੀ’ ਦੱਸ ਕੇ ਸਿੱਖ ਨਾਲ ਕੁੱਟਮਾਰ ਮਾਮਲੇ ’ਚ ‘ਸਿਟ’ ਕਾਇਮ

07:46 AM Jun 13, 2024 IST
ਕੈਥਲ  ‘ਖਾਲਿਸਤਾਨੀ’ ਦੱਸ ਕੇ ਸਿੱਖ ਨਾਲ ਕੁੱਟਮਾਰ ਮਾਮਲੇ ’ਚ ‘ਸਿਟ’ ਕਾਇਮ
Advertisement

ਕੈਥਲ, 12 ਜੂਨ
ਹਰਿਆਣਾ ਪੁਲੀਸ ਨੇ ‘ਖਾਲਿਸਤਾਨੀ’ ਦੱਸ ਕੇ ਸਿੱਖ ’ਤੇ ਕਥਿਤ ਹਮਲਾ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ‘ਸਿਟ’ ਦੀ ਅਗਵਾਈ ਡੀਐੱਸਪੀ ਰੈਂਕ ਦਾ ਅਧਿਕਾਰੀ ਕਰੇਗਾ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਟੀਮ ਵੱਲੋਂ ਸਬੰਧਤ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾਵੇਗੀ। ਕੈਥਲ ਦੀ ਐੱਸਪੀ ਉਪਾਸਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਮਗਰੋਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਿਚ ਮਦਦ ਕਰਨ ਵਾਲਿਆਂ ਲਈ 10 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਘਟਨਾ ਦੀ ਨਿਖੇਧੀ ਕਰਦਿਆਂ ਮੁਲਜ਼ਮਾਂ ਖਿਲਾਫ਼ ਫੌਰੀ ਕਾਰਵਾਈ ਦੀ ਮੰਗ ਕੀਤੀ ਸੀ। ਪੁਲੀਸ ਕੋਲ ਦਰਜ ਸ਼ਿਕਾਇਤ ਵਿਚ ਪੀੜਤ ਨੇ ਦਾਅਵਾ ਕੀਤਾ ਸੀ ਕਿ ਉਹ ਸੋਮਵਾਰ ਸ਼ਾਮ ਨੂੰ ਰੇਲਵੇ ਫਾਟਕ ਕੋਲ ਉਡੀਕ ਕਰ ਰਿਹਾ ਸੀ ਕਿ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਿਸੇ ਗੱਲੋਂ ਤਕਰਾਰ ਹੋਣ ਮਗਰੋਂ ਉਸ ਨੂੰ ‘ਖਾਲਿਸਤਾਨੀ’ ਦੱਸਦਿਆਂ ਇੱਟਾਂ ਨਾਲ ਹਮਲਾ ਕਰ ਦਿੱਤਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×