ਦੁਬਈ ਵਿੱਚ ਹੋਣ ਵਾਲੇ ਸ਼ਾਂਤੀ ਸੰਮੇਲਨ ਵਿੱਚ ਸ਼ਾਮਲ ਹੋਣਗੇ ਕੈਲਾਸ਼ ਸਤਿਆਰਥੀ ਤੇ ਰਾਮਦੇਵ
06:13 AM Feb 05, 2025 IST
Advertisement
ਦੁਬਈ, 4 ਫਰਵਰੀ
ਨੇਬੇਲ ਜੇਤੂ ਕੈਲਾਸ਼ ਸਤਿਆਰਥੀ ਅਤੇ ਯੋਗਗੁਰੂ ਬਾਬਾ ਰਾਮਦੇਵ ਦੁਬਈ ’ਚ ਅਪਰੈਲ ਮਹੀਨੇ ਹੋਣ ਵਾਲੇ ਆਲਮੀ ਸ਼ਾਂਤੀ ਸਿਖਰ ਸੰਮੇਲਨ ’ਚ ਹਿੱਸਾ ਵਾਲੀਆਂ ਹੋਰਨਾਂ ਅਹਿਮ ਭਾਰਤੀ ਸ਼ਖਸੀਅਤਾਂ ’ਚ ਸ਼ੁਮਾਰ ਹਨ। ਇਹ ਸਿਖਰ ਸੰਮੇਲਨ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਵੱਲੋਂ ਸਾਲ 2025 ਨੂੰ ‘‘ਯੀਅਰ ਆਫ ਕਮਿਊਨਿਟੀ’ ਐਲਾਨੇ ਜਾਣ ਨਾਲ ਸਬੰਧਤ ਹੈ। ‘ਆਈ ਐੱਮ ਪੀਸਕੀਪਰ ਮੂਵਮੈਂਟ’ ਦੇ ਚੇਅਰਮੈਨ ਡਾ. ਹੁਜ਼ੈਫਾ ਖੋਕਾਰੀਵਾਲਾ ਨੇ 12 ਤੇ 13 ਅਪਰੈਲ ਨੂੰ ਹੋਣ ਵਾਲੇ ਸਿਖਰ ਸੰਮੇਲਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸੰਮੇਲਨ ਦੇ ਮੁੱਖ ਮਹਿਮਾਨ ਕੈਬਨਿਟ ਮੈਂਬਰ ਅਤੇ ਸਹਿਣਸ਼ੀਲਤਾ ਤੇ ਸਹਿ-ਹੋਂਦ ਮੰਤਰੀ ਸ਼ੇਖ ਨਾਹਯਾਨ ਮੁਬਾਰਕ ਅਲ ਨਾਹਯਾਨ ਹੋਣਗੇ, ਜਿਨ੍ਹਾਂ ਦੀ ਦੇਖਰੇਖ ਹੇਠ ਇਹ ਸਮਾਗਮ ਹੋਵੇਗਾ। -ਪੀਟੀਆਈ
Advertisement
Advertisement
Advertisement