For the best experience, open
https://m.punjabitribuneonline.com
on your mobile browser.
Advertisement

ਕਾਹਲੋਂ ਦਾ ਗੀਤ-ਸੰਗ੍ਰਹਿ ‘ਬੋਲ ਰਸੀਲੇ’ ਲੋਕ ਅਰਪਣ

07:01 AM Aug 18, 2024 IST
ਕਾਹਲੋਂ ਦਾ ਗੀਤ ਸੰਗ੍ਰਹਿ ‘ਬੋਲ ਰਸੀਲੇ’ ਲੋਕ ਅਰਪਣ
ਗੀਤ-ਸੰਗ੍ਰਹਿ ‘ਬੋਲ ਰਸੀਲੇ’ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 17 ਅਗਸਤ
ਕਵੀ ਮੰਚ ਮੁਹਾਲੀ ਵੱਲੋਂ ਇੱਥੋਂ ਦੇ ਫੇਜ਼ ਪਹਿਲੇ ਦੇ ਸ਼ਾਸਤਰੀ ਮਾਡਲ ਸਕੂਲ ਵਿੱਚ ਕਰਵਾਏ ਸਮਾਰੋਹ ਵਿਚ ਧਿਆਨ ਸਿੰਘ ਕਾਹਲੋਂ ਦਾ ਪਲੇਠਾ ਗੀਤ-ਸੰਗ੍ਰਹਿ ‘ਬੋਲ ਰਸੀਲੇ’ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿਚ ਜਸਪਾਲ ਸਿੰਘ ਦੇਸੂਵੀ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਗਜ਼ਲਗ਼ੋ ਸਿਰੀ ਰਾਮ ਅਰਸ਼ ਨੇ ਪ੍ਰਧਾਨਗੀ ਕੀਤੀ। ਡਾ. ਲਾਭ ਸਿੰਘ ਖੀਵਾ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਅਤੇ ਪੁਸਤਕ ਦੇ ਲੇਖਕ ਧਿਆਨ ਸਿੰਘ ਕਾਹਲੋਂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਪੁਸਤਕ ਤੇ ਮਲਕੀਤ ਸਿੰਘ ਔਜਲਾ ਅਤੇ ਬਲਦੇਵ ਸਿੰਘ ਪਰਦੇਸੀ ਨੇ ਪਰਚੇ ਪੜ੍ਹੇ ਗਏ। ਸਾਹਿਤਕਾਰਾਂ ਨੇ ਪੁਸਤਕ ਨੂੰ ਮਿਆਰੀ ਤੇ ਲਾਇਬਰੇਰੀਆਂ ਦਾ ਸ਼ਿੰਗਾਰ ਬਣਨ ਵਾਲਾ ਦੱਸਿਆ। ਸ੍ਰੀ ਕਾਹਲੋਂ ਨੇ ਆਪਣੇ ਚੋਣਵੇਂ ਗੀਤਾਂ ਨਾਲ ਹਾਜ਼ਰੀ ਲਗਾਈ।
ਪੁਸਤਕ ਵਿੱਚੋਂ ਤਰਸੇਮ ਰਾਜ, ਪ੍ਰੋ. ਗੁਰਜੋਧ ਕੌਰ, ਦਵਿੰਦਰ ਕੌਰ ਢਿੱਲੋਂ, ਸੁਰਜੀਤ ਸਿੰਘ ਧੀਰ ਅਤੇ ਜਗਤਾਰ ਸਿੰਘ ਜੋਗ, ਦਰਸ਼ਨ ਤਿਊਣਾ ਨੇ ਗੀਤ ਗਾਏ। ਇਸ ਮੌਕੇ ਸ਼ਾਇਰ ਪ੍ਰਤਾਪ ਪਾਰਸ, ਤਰਸੇਮ ਸਿੰਘ ਕਾਲੇਵਾਲ, ਬਲਕਾਰ ਸਿੱਧੂ, ਮਨਮੋਹਨ ਸਿੰਘ ਦਾਊਂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਬਾਬੂ ਰਾਮ ਦੀਵਾਨਾ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement