ਕਾਹਨੂੰਵਾਨ: ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ’ਚ ਚੋਰੀ
04:53 PM Sep 27, 2023 IST
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 27 ਸਤੰਬਰ
ਇਥੇ ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ਵਿਚੋਂ ਵੱਡੀ ਪੱਧਰ ਉੱਤੇ ਸਾਮਾਨ ਚੋਰੀ ਹੋ ਗਿਆ। ਐੱਸਡੀਓ ਤੀਰਥ ਰਾਮ ਨੇ ਦੱਸਿਆ ਕਿ ਬੀਤੀ ਰਾਤ ਚੋਰ ਗਰੋਹ ਨੇ ਉਨ੍ਹਾਂ ਦੇ ਦਫ਼ਤਰ ਦੀਆਂ ਬੂਹੇ ਬਾਰੀਆਂ ਤੋੜ ਕੇ ਕੰਪਿਊਟਰ, ਪ੍ਰਿੰਟਰ, ਪੁਰਾਣੇ ਰਿਕਾਰਡ ਦੀਆਂ ਸੈਂਕੜੇ ਫਾਈਲਾਂ, ਦਰਵਾਜ਼ਿਆਂ ਤੇ ਖਿੜਕੀਆਂ ਨੂੰ ਲੱਗੀਆਂ ਗਰਿੱਲਾਂ, ਪੱਖੇ ਅਤੇ ਮੋਟਰਾਂ ਚੋਰੀ ਕਰ ਲਈਆਂ। ਪਹਿਲਾਂ ਵੀ ਦਫ਼ਤਰ ਵਿੱਚ ਚੋਰੀ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਹਰ ਵਾਰ ਚੋਰੀ ਸਬੰਧੀ ਲਿਖਤੀ ਦਰਖਾਸਤਾਂ ਪੁਲੀਸ ਸਮੇਤ ਉੱਚ ਅਧਿਕਾਰੀਆਂ ਨੂੰ ਦੇ ਚੁੱਕੀਆਂ ਹਨ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕੀ। ਐਕਸੀਅਨ ਕਾਦੀਆਂ ਜਗਜੋਤ ਸਿੰਘ ਬਾਜਵਾ ਕਿਹਾ ਕਿ ਐੱਸਡੀਓ ਨਾਲ ਗੱਲ ਕਰੋ। ਉਹ ਇਸ ਸਬੰਧੀ ਕੁੱਝ ਨਹੀਂ ਕਹਿ ਸਕਦੇ। ਐੱਸਈ ਗੁਰਦਾਸਪੁਰ ਜਸਵਿੰਦਰਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
Advertisement
Advertisement