For the best experience, open
https://m.punjabitribuneonline.com
on your mobile browser.
Advertisement

ਸੋਨੇ ਦੀਆਂ ਵਾਲੀਆਂ ਝਪਟਣ ਵਾਲਾ ਕਾਬੂ; ਸਾਥੀ ਫ਼ਰਾਰ

10:13 AM Sep 30, 2024 IST
ਸੋਨੇ ਦੀਆਂ ਵਾਲੀਆਂ ਝਪਟਣ ਵਾਲਾ ਕਾਬੂ  ਸਾਥੀ ਫ਼ਰਾਰ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਸਤੰਬਰ
ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਨੌਜਵਾਨ ਨੂੰ ਵਾਲੀਆਂ ਝਪਟਣ ਦੇ ਦੋਸ਼ ਹੇਠ ਕਾਬੂ ਕੀਤਾ ਹੈ, ਜਦਕਿ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਮੀਆ ਕਲਾਂ ਦੀ ਵਸਨੀਕ ਮਿਥਲੇਸ਼ ਕੁਮਾਰੀ ਨੇ ਪੁਲੀਸ ਕੋਲ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਥਾਣੇਦਾਰ ਗੁਰਿੰਦਰ ਸਿੰਘ ਨੇ ਦੱਸਿਆ ਹੈ ਮਿਥਲੇਸ਼ ਕੁਮਾਰੀ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਆਪਣੀ ਕਰਿਆਨੇ ਦੀ ਦੁਕਾਨ ਦੇ ਬਾਹਰ ਰੱਖਿਆ ਹੋਇਆ ਸਾਮਾਨ ਠੀਕ ਕਰ ਰਹੀ ਸੀ, ਤਾਂ ਮੋਟਰਸਾਈਕਲ ਸਵਾਰ ਚਰਨ ਕੁਮਾਰ ਵਾਸੀ ਲੇਬਰ ਚੌਕ ਤਾਜਪੁਰ ਤੇ ਰਵੀ ਕੁਮਾਰ ਵਾਸੀ ਰਾਜੂ ਕਲੋਨੀ ਦੁਕਾਨ ਤੋਂ ਸਾਮਾਨ ਲੈਣ ਲਈ ਆਏ।
ਉਹ ਜਦੋਂ ਸਾਮਾਨ ਦੇਣ ਲਈ ਦੁਕਾਨ ਦੇ ਅੰਦਰ ਜਾਣ ਲੱਗੀ ਤਾਂ ਚਰਨ ਕੁਮਾਰ ਨੇ ਉਸ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਝਪੱਟਾ ਮਾਰ ਕੇ ਲਾਹ ਲਈਆਂ ਅਤੇ ਮੋਟਰਸਾਈਕਲ ’ਤੇ ਫ਼ਰਾਰ ਹੋਣ ਲੱਗਿਆ ਤਾਂ ਉਸ ਨੇ ਚਰਨ ਕੁਮਾਰ ਨੂੰ ਮੌਕੇ ’ਤੇ ਫੜ ਲਿਆ, ਜਦਕਿ ਰਵੀ ਕੁਮਾਰ ਫਰਾਰ ਹੋ ਗਿਆ। ਚਰਨ ਕੁਮਾਰ ਨੂੰ ਪੁਲੀਸ ਪਾਰਟੀ ਹਵਾਲੇ ਕੀਤਾ ਗਿਆ ਤਾਂ ਉਸ ਪਾਸੋਂ ਉੱਕਤ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਥਾਣੇਦਾਰ ਗੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਭਗੌੜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement