ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਪੀਐੱਲ ਮੈਚ ’ਤੇ ਸੱਟਾ ਲਗਾਉਂਦਾ ਕਾਬੂ

09:58 AM May 25, 2024 IST

ਲੁਧਿਆਣਾ:

Advertisement

ਥਾਣਾ ਡਿਵੀਜ਼ਨ ਨੰਬਰ 4 ਦੀ ਪੁਲੀਸ ਨੇ ਆਈਪੀਐਲ ਮੈਚਾਂ ’ਤੇ ਸੱਟਾ ਲਗਾਉਣ ਦੇ ਦੋਸ਼ ਤਹਿਤ ਇੱਕ ਜਣੇ ਨੂੰ ਕਾਬੂ ਕੀਤਾ ਹੈ ਜਦਕਿ ਉਸ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੂੰਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੀਪਕ ਕੁਮਾਰ, ਸਾਗਰ ਅਤੇ ਰਾਹੁਲ ਆਈਪੀਐਲ ਕ੍ਰਿਕਟ ਮੈਚ ’ਤੇ ਜਾਅਲੀ ਨਾਮ ਅਤੇ ਰਿਹਾਇਸ਼ੀ ਸਬੂਤ ਤੇ ਮੋਬਾਈਲ ਸਿੰਮ ਲੈ ਕੇ ਦੜ੍ਹਾ ਸੱਟਾ ਲਗਾਉਂਦੇ ਹਨ। ਇਸ ਦੌਰਾਨ ਜੇਕਰ ਕੋਈ ਗਾਹਕ ਸ਼ਰਤ ਜਿੱਤ ਜਾਂਦਾ ਹੈ ਤੇ ਇਹ ਵਿਅਕਤੀ ਪੈਸਾ ਦੇਣ ਦੀ ਬਜਾਏ ਆਪਣਾ ਟਿਕਾਣਾ ਬਦਲ ਲੈਂਦੇ ਹਨ ਤੇ ਉਸ ਦਾ ਭੁਗਤਾਨ ਨਹੀਂ ਕਰਦੇ। ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਦੀਪਕ ਕੁਮਾਰ ਵਾਸੀ ਨੇੜੇ ਸੈਂਟਰਲ ਪੋਸਟ, ਪੁਰਾਣਾ ਬਜ਼ਾਰ ਦਰੇਸੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਮੋਬਾਈਲ ਫੋਨ ਓਪੋ ਅਤੇ 2080 ਰੁਪਏ ਭਾਰਤੀ ਕਰੰਸੀ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਉਸ ਦੇ ਸਾਥੀਆਂ ਸਾਗਰ ਵਾਸੀ ਨਿਊ ਬਸੰਤ ਵਿਹਾਰ, ਗਰੇਵਾਲ ਅਸਟੇਟ ਕਾਕੋਵਾਲ ਰੋਡ ਅਤੇ ਰਾਹੁਲ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Advertisement