ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਫੜੇ ਭਾਈਕੇ ਵਿਚ ਕਬੱਡੀ ਟੂਰਨਾਮੈਂਟ ਸ਼ੁਰੂ

08:11 AM Sep 27, 2024 IST
ਪਿੰਡ ਫਫੜੇ ਭਾਈਕੇ ਵਿਚ ਕਬੱਡੀ ਟੀਮਾਂ ਦੀ ਹੌਸਲਾ-ਅਫ਼ਜਾਈ ਕਰਦੇ ਹੋਏ ਪ੍ਰਬੰਧਕ।

ਮਾਨਸਾ:

Advertisement

ਪਿੰਡ ਫਫੜੇ ਭਾਈਕੇ ਵਿੱਚ ਭਾਈ ਬਹਿਲੋ ਸਭ ਤੋਂ ਪਹਿਲੋ ਦੀ ਯਾਦ ਵਿੱਚ ਹਰ ਸਾਲ ਭਾਦਰੋਂ ਦੀ ਦਸਵੀਂ ਨੂੰ ਭੋਗ ਪਾਏ ਜਾਂਦੇ ਹਨ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਜੋੜ ਮੇਲੇ ਦਾ ਅੱਜ ਆਰੰਭ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੀ ਪ੍ਰਸਿੱਧੀ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਦੇ ਅਨਿਨ ਭਗਤ ਭਾਈ ਬਹਿਲੋ ਦਾ ਜਨਮ 1553 ਨੂੰ ਫਫੜੇ ਵਿੱਚ ਹੋਇਆ। ਭਾਈ ਬਹਿਲੋ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਮਾਲਵੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਇਨ੍ਹਾਂ ਨੂੰ ਦਿੱਤੀ। ਇਨ੍ਹਾਂ ਦੀ ਸੰਤਾਨ ਭਾਈਕੇ ਅਖਵਾਈ ਇਸ ਕਰਕੇ ਪਿੰਡ ਦੇ ਨਾਮ ਨਾਲ ਭਾਈਕੇ ਪ੍ਰਚਲਿਤ ਹੋਇਆ। -ਪੱਤਰ ਪ੍ਰੇਰਕ

Advertisement
Advertisement