For the best experience, open
https://m.punjabitribuneonline.com
on your mobile browser.
Advertisement

ਕਬੱਡੀ ਟੂਰਨਾਮੈਂਟ: ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਦੀ ਟੀਮ ਜੇਤੂ

10:25 AM Apr 10, 2024 IST
ਕਬੱਡੀ ਟੂਰਨਾਮੈਂਟ  ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਦੀ ਟੀਮ ਜੇਤੂ
ਟੂਰਨਾਮੈਂਟ ਦੌਰਾਨ ਬਜ਼ੁਰਗ ਕਬੱਡੀ ਖਿਡਾਰੀ ਪ੍ਰਬੰਧਕਾਂ ਨਾਲ।
Advertisement

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 9 ਅਪਰੈਲ
ਪਿੰਡ ਖਾਨ ਮਲਿਕ ਦੇ ਬਾਹਰਵਾਰ ਸਥਿਤ ਇਤਿਹਾਸਕ ਮੰਦਿਰ ਛੋਟਾ ਰਾਮ ਤੀਰਥ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਪੂਰਵਕ ਸਮਾਪਤ ਹੋ ਗਿਆ। ਇਸ ਮੌਕੇ ਰਾਮ ਤੀਰਥ ਮੰਦਿਰ ਵਿੱਚ ਭਜਨ ਮੰਡਲੀਆਂ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਮਹਿਮਾ ਵਿੱਚ ਭਜਨ ਗਾਇਨ ਕੀਤੇ ਅਤੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਗਏ। ਮੇਲੇ ਦੌਰਾਨ ਦੂਰ-ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਰਾਮ ਤੀਰਥ ਮੰਦਿਰ ਵਿਖੇ ਨਤਮਸਤਕ ਹੋਈਆਂ। ਇਸ ਮੌਕੇ ਬਾਬਾ ਜੋਗਾ ਸਿੰਘ ਜੀ ਕਾਰ ਸੇਵਾ ਵਾਲਿਆਂ ਤੇ ਮੇਲਾ ਕਮੇਟੀ ਦੇ ਪ੍ਰਬੰਧਾਂ ਹੇਠ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਬਜ਼ੁਰਗਾਂ ਦੇ ਕਬੱਡੀ ਮੁਕਾਬਲੇ ਵਿੱਚ ਜਫਰਵਾਲ ਦੀ ਟੀਮ ਨੇ ਸਲਾਹਪੁਰ ਦੀ ਟੀਮ ਨੂੰ 10 ਅੰਕਾਂ ਦੇ ਫ਼ਰਕ ਨਾਲ ਹਰਾਇਆ। ਕਬੱਡੀ ਸ਼ੋਅ ਮੈਚ ਦੌਰਾਨ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਦੀ ਟੀਮ ਤੇ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦੀ ਟੀਮ ਵਿਚਾਲੇ ਹੋਏ ਫਸਵੇਂ ਕਬੱਡੀ ਮੁਕਾਬਲੇ ਵਿੱਚ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਦੀ ਟੀਮ ਅੱਧੇ ਅੰਕ ਦੇ ਫ਼ਰਕ ਨਾਲ ਜੇਤੂ ਰਹੀ।
ਟੂਰਨਾਮੈਂਟ ਦੌਰਾਨ ਪਹਿਲਵਾਨ ਦਿਲਬਾਗ ਸਿੰਘ ਪਸਨਾਵਾਲ ਅਤੇ ਨਰਿੰਦਰ ਸਿੰਘ ਚਾਹਲ ਖਾਨ ਮਲਿਕ ਨੇ ਰੈਫ਼ਰੀ ਦੀ ਡਿਊਟੀ ਨਿਭਾਈ ਜਦਕਿ ਕਮੈਂਟਰੀ ਦੀ ਡਿਊਟੀ ਹਰਪਾਲ ਸਿੰਘ ਧਾਰੀਵਾਲ ਕਲਾਂ ਨੇ ਨਿਭਾਈ। ਮੇਲਾ ਕਮੇਟੀ ਤੇ ਬਾਬਾ ਜੋਗਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੁਆਰਾ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਪ੍ਰਬੰਧਕਾਂ ਵਿੱਚ ਸਰਪੰਚ ਜਗਬੀਰ ਸਿੰਘ ਚਾਹਲ, ਸੰਤੋਖ ਸਿੰਘ ਚਾਹਲ, ਇੰਦਰਬੀਰ ਸਿੰਘ ਕਨੇਡਾ, ਕੁਲਜੀਤ ਸਿੰਘ ਜੀਤੂ ਕਾਹਲੋਂ, ਸ਼ਮਸ਼ੇਰ ਸਿੰਘ ਚਾਹਲ, ਗੁਰਮੀਤ ਸਿੰਘ, ਗੁਰਇਕਬਾਲ ਸਿੰਘ ਸੋਨੂੰ, ਗੁਰਪ੍ਰੀਤ ਸਿੰਘ, ਪ੍ਰਤਾਪ ਸਿੰਘ, ਮਨਜੀਤ ਸਿੰਘ ਸੋਨੂੰ ਤੇ ਡਾ. ਜਸਵੰਤ ਸਿੰਘ ਜਫਰਵਾਲ ਆਦਿ ਸਣੇ ਵੱਡੀ ਗਿਣਤੀ ਲੋਕ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×